ਨਵੀਂ ਦਿੱਲੀ— ਜਨਤਾ ਦਲ ਯੂਨਾਈਟੇਡ (ਜੇ.ਡੀ.ਯੂ.) ਦੇ ਨੇਤਾ ਅਤੇ ਉੱਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਪਾਰਟੀ ਦੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਪ੍ਰਸਤਾਵਿਤ ਰਾਸ਼ਟਰੀ ਨਾਗਰਿਕ ਰਜਿਸਟਰ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਟਵੀਟ ਕਰਦੇ ਹੋਏ ਰਾਹੁਲ ਗਾਂਧੀ ਨੂੰ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਰਾਹੁਲ, ਸੋਨੀਆ, ਪ੍ਰਿਯੰਕਾ ਗਾਂਧੀ ਸਮੇਤ ਕਈ ਕਾਂਗਰਸੀ ਨੇਤਾਵਾਂ ਨੇ ਦਿੱਲੀ 'ਚ ਮਹਾਤਮਾ ਗਾਂਧੀ ਦੇ ਸਮਾਧੀ ਸਥਾਨ ਰਾਜਘਾਟ 'ਤੇ ਜਾ ਕੇ ਸੱਤਿਆਗ੍ਰਹਿ ਕੀਤਾ ਸੀ।
ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਨੂੰ ਧੰਨਵਾਦ ਕੀਤਾ
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਰਾਸ਼ਟਰੀ ਨਾਗਰਿਕਤ ਰਜਿਸਟਰ (ਐੱਨ.ਆਰ.ਸੀ.) ਵਿਰੁੱਧ ਟਵੀਟ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਦਾ ਮੰਨਣਾ ਹੈ ਕਿ ਇਸ ਨਾਲ ਸਮਾਜ ਵੰਡੇਗਾ। ਹਾਲਾਂਕਿ 49 ਸਾਲ ਦੇ ਰਾਹੁਲ ਉਸ ਸਮੇਂ ਅਧਿਕਾਰਤ ਵਿਦੇਸ਼ ਯਾਤਰਾ 'ਤੇ ਸੀ, ਜਦੋਂ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਹੋਈ ਸੀ। ਰਾਹੁਲ ਦੀ ਗੈਰ-ਮੌਜੂਦਗੀ 'ਚ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਿਰੋਧ 'ਚ ਕਾਂਗਰਸ ਦਾ ਚਿਹਰਾ ਸੀ। ਉਹ ਪਿਛਲੇ ਹਫ਼ਤੇ ਸੀ.ਏ.ਏ. ਵਿਰੁੱਧ ਇੰਡੀਆ ਗੇਟ 'ਤੇ ਆਯੋਜਿਤ ਪ੍ਰਦਰਸ਼ਨ 'ਚ ਸ਼ਾਮਲ ਹੋਈ ਸੀ। ਸੋਮਵਾਰ ਨੂੰ ਕਾਂਗਰਸ ਨੇ ਸੱਤਿਆਗ੍ਰਹਿ ਕਾਨੂੰਨ ਵਿਰੁੱਧ ਪਹਿਲਾ ਵਿਰੋਧ ਪ੍ਰਦਰਸ਼ਨ ਕੀਤਾ ਸੀ। ਆਪਣੇ ਟਵੀਟ 'ਚ ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਨੂੰ ਨਾਗਰਿਕਤਾ ਕਾਨੂੰਨ ਅਤੇ ਐੱਨ.ਆਰ.ਸੀ. ਵਿਰੁੱਧ ਨਾਗਰਿਕਾਂ ਦੇ ਅੰਦੋਲਨ 'ਚ ਸ਼ਾਮਲ ਹੋਣ 'ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਉਨ੍ਹਾਂ ਤੋਂ ਕਾਂਗਰਸ ਰਾਜਾਂ 'ਚ ਐੱਨ.ਆਰ.ਸੀ. ਲਾਗੂ ਨਾ ਕਰਨ ਦਾ ਐਲਾਨ ਕਰਨ ਲਈ ਕਿਹਾ।
ਕਾਂਗਰਸ ਸ਼ਾਸਿਤ ਰਾਜਾਂ 'ਚ ਐੱਨ.ਆਰ.ਸੀ. ਲਾਗੂ ਨਹੀਂ ਹੋਵੇਗਾ
ਕਿਸ਼ੋਰ ਨੇ ਟਵੀਟ ਕਰ ਕੇ ਕਿਹਾ,''ਸੀ.ਏ.ਏ. ਐੱਨ.ਆਰ.ਸੀ. ਵਿਰੁੱਧ ਨਾਗਰਿਕਾਂ ਦੇ ਅੰਦੋਲਨ 'ਚ ਸ਼ਾਮਲ ਹੋਣ ਲਈ ਧੰਨਵਾਦ ਰਾਹੁਲ ਗਾਂਧੀ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਲੋਕਾਂ ਦੇ ਪ੍ਰਦਰਸ਼ਨ ਤੋਂ ਵੱਖ ਸਾਨੂੰ ਐੱਨ.ਆਰ.ਸੀ. ਨੂੰ ਰੋਕਣ ਲਈ ਰਾਜਾਂ ਨੂੰ ਇਸ ਨੂੰ ਲਾਗੂ ਕਰਨ ਤੋਂ ਮਨ੍ਹਾ ਕਰਨ ਲਈ ਕਹਿਣਾ ਪਵੇਗਾ। ਸਾਨੂੰ ਉਮੀਦ ਹੈ ਕਿ ਤੁਸੀਂ ਕਾਂਗਰਸ ਪ੍ਰਧਾਨ ਨੂੰ ਮਨਾ ਲਿਆ ਹੋਵੇਗਾ ਕਿ ਉਹ ਅਧਿਕਾਰਤ ਤੌਰ 'ਤੇ ਇਹ ਐਲਾਨ ਕਰਨ ਸਕਣ ਕਿ ਕਾਂਗਰਸ ਸ਼ਾਸਿਤ ਰਾਜਾਂ 'ਚ ਐੱਨ.ਆਰ.ਸੀ. ਲਾਗੂ ਨਹੀਂ ਹੋਵੇਗਾ।''
CAA ਨੂੰ ਲੈ ਕੇ ਮਾਇਆਵਤੀ ਦੀ ਮੁਸਲਮਾਨਾਂ ਨੂੰ ਸਲਾਹ, ਕੇਂਦਰ ਨੂੰ ਨਸੀਹਤ
NEXT STORY