ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਯਾਗਰਾਜ ਦੀਆਂ ਉਡਾਣਾਂ ਦੇ ਕਿਰਾਏ ਨੂੰ ਤਰਕਸੰਗਤ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਮੰਤਰਾਲਾ ਨੇ ਕਿਹਾ ਕਿ ਮਹਾਕੁੰਭ ਦੇ ਮੱਦੇਨਜ਼ਰ ਵਧੀ ਹੋਈ ਆਵਾਜਾਈ ਮੰਗ ਨੂੰ ਪੂਰਾ ਕਰਨ ਲਈ ਉਡਾਣਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਪ੍ਰਯਾਗਰਾਜ ’ਚ 26 ਫਰਵਰੀ ਤੱਕ ਮਹਾਕੁੰਭ ਚੱਲੇਗਾ। ਪ੍ਰਯਾਗਰਾਜ ਲਈ ਹਵਾਈ ਕਿਰਾਏ ’ਚ ਵਾਧੇ ਨੂੰ ਲੈ ਕੇ ਚਿੰਤਾਵਾਂ ਵਿਚਾਲੇ ਹਵਾਬਾਜ਼ੀ ਰੈਗੂਲੇਟਰੀ ਡੀ. ਜੀ. ਸੀ. ਏ. ਦੇ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਏਅਰਲਾਈਨ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਉਡਾਣਾਂ ਵਧਾਉਣ ਅਤੇ ਟਿਕਟ ਦੀਆਂ ਕੀਮਤਾਂ ਨੂੰ ਤਰਕਸੰਗਤ ਬਣਾਉਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ - 5 ਸਾਲਾਂ 'ਚ ਦੁੱਗਣੀ ਤੋਂ ਵੀ ਵੱਧ ਹੋਈ Credit Cards ਦੀ ਗਿਣਤੀ, ਲੋਕਾਂ ਨੇ ਛੱਡਿਆ ਡੈਬਿਟ ਕਾਰਡ
ਇਸ ਸਮੇਂ ਵੱਖ-ਵੱਖ ਭਾਰਤੀ ਸ਼ਹਿਰਾਂ ਤੋਂ ਪ੍ਰਯਾਗਰਾਜ ਲਈ ਲੱਗਭਗ 80,000 ਮਹੀਨਾਵਾਰ ਸੀਟਾਂ ਦੇ ਨਾਲ 132 ਉਡਾਣਾਂ ਸੰਚਾਲਿਤ ਹੋ ਰਹੀਆਂ ਹਨ। ਸ਼ਹਿਰ ਦਸੰਬਰ 2024 ’ਚ 8 ਸ਼ਹਿਰਾਂ ਨਾਲ ਸਿੱਧਾ ਜੁੜਿਆ ਸੀ ਜਦਕਿ ਹੁਣ ਇਸ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਮੰਤਰਾਲਾ ਨੇ ਬਿਆਨ ’ਚ ਕਿਹਾ ਕਿ ਸ਼੍ਰੀਨਗਰ ਅਤੇ ਵਿਸ਼ਾਖਾਪਟਨਮ ਸਮੇਤ 26 ਸ਼ਹਿਰ ਸਿੱਧੇ ਅਤੇ ਠਹਿਰਾਅ ਦੇ ਨਾਲ ਉਡਾਣਾਂ ਦੇ ਜ਼ਰੀਏ ਪ੍ਰਯਾਗਰਾਜ ਨਾਲ ਜੁੜੇ ਹਨ। ਬਿਆਨ ਅਨੁਸਾਰ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਨੇ ਏਅਰਲਾਈਨ ਕੰਪਨੀਆਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਖਾਸ ਤੌਰ ’ਤੇ ਇਸ਼ਨਾਨ ਦੇ ਮੌਕਿਆਂ ’ਤੇ ਹਵਾਈ ਕਿਰਾਏ ਕਾਬੂ ’ਚ ਰਹਿਣ।
ਇਹ ਵੀ ਪੜ੍ਹੋ - 2025 ਦੇ ਨਵੇਂ ਟ੍ਰੈਫਿਕ ਨਿਯਮ : ਹੈਲਮੇਟ ਪਾਉਣ 'ਤੇ ਵੀ ਲੱਗੇਗਾ ਜੁਰਮਾਨਾ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਰਾਮ' ਨੇ ਲਗਾਈ ਆਸਥਾ ਦੀ ਡੁਬਕੀ, ਅਡਾਨੀ ਅਤੇ ਇਸਕਾਨ ਦੀ ਕੀਤੀ ਤਾਰੀਫ਼
NEXT STORY