ਮਹਾਕੁੰਭ ਨਗਰ (ਇੰਟ., ਨਾਸਿਰ)- ਪ੍ਰਯਾਗਰਾਜ ਮਹਾਕੁੰਭ ਵਿਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 30 ਕਰੋੜ ਨੂੰ ਪਾਰ ਕਰ ਗਈ ਹੈ। ਸ਼ੁੱਕਰਵਾਰ ਲੱਗਭਗ 1.58 ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਹਾਕੁੰਭ ਲਈ 7 ਹੋਰ ਅਧਿਕਾਰੀ ਤਾਇਨਾਤ ਕੀਤੇ ਹਨ। ਦੂਜੇ ਪਾਸੇ ਕੁੰਭ ਮੇਲੇ ਦੇ ਇਸ਼ਨਾਨ ਤੋਂ ਬਾਅਦ ਸ਼ਰਧਾਲੂ ਵਾਰਾਣਸੀ, ਅਯੁੱਧਿਆ ਅਤੇ ਚਿਤਰਕੂਟ ਵੱਲ ਕੂਚ ਕਰ ਰਹੇ ਹਨ।
ਪਿਛਲੇ 4 ਦਿਨਾਂ ’ਚ ਇਕ ਕਰੋੜ ਸ਼ਰਧਾਲੂ ਅਯੁੱਧਿਆ ਤੇ ਕਾਸ਼ੀ ਪਹੁੰਚੇ ਚੁੱਕੇ ਹਨ। ਪ੍ਰਯਾਗਰਾਜ ਤੋਂ ਫਤਿਹਪੁਰ, ਕੌਸ਼ਾਂਬੀ, ਵਾਰਾਣਸੀ ਅਤੇ ਅਯੁੱਧਿਆ ਤਕ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ। ਕਈ ਥਾਵਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜੂਡੀਸ਼ੀਅਲ ਕਮਿਸ਼ਨ ਦੀ ਟੀਮ ਵੀ ਪ੍ਰਯਾਗਰਾਜ ਕੁੰਭਨਗਰ ਪਹੁੰਚ ਗਈ ਹੈ। ਮਹਾਕੁੰਭ ਹਾਦਸੇ ਦੀ ਜਾਂਚ ਲਈ ਪ੍ਰਯਾਗਰਾਜ ਪਹੁੰਚੀ ਜੂਡੀਸ਼ੀਅਲ ਕਮਿਸ਼ਨ ਦੀ ਟੀਮ ਇਕ ਘੰਟਾ ਸਰਕਟ ਹਾਊਸ ਵਿਚ ਰਹੀ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Viral Video : ਸਟੇਜ 'ਤੇ ਲਾੜੇ ਦੀ ਹਰਕਤ ਤੋਂ ਭੜਕੀ ਲਾੜੀ, ਭਰੀ ਮਹਿਫਿਲ 'ਚ ਜੜ੍ਹ'ਤਾ ਥੱਪੜ
NEXT STORY