ਨਵੀਂ ਦਿੱਲੀ (ਭਾਸ਼ਾ)— ਪਟਿਆਲਾ ਤੋਂ ਕਾਂਗਰਸ ਸੰਸਦ ਮੈਂਬਰ ਪਰਨੀਤ ਕੌਰ ਨੇ ਨਵੀਂ ਮੋਦੀ ਸਰਕਾਰ ਦੇ ਪਹਿਲੇ ਬਜਟ ਨੂੰ ਜਨਤਾ ਦੀਆਂ ਉਮੀਦਾਂ ਦੇ ਉਲਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਵਿਚ ਗਠਜੋੜ ਦੀਆਂ ਸਰਕਾਰਾਂ 'ਚ ਦੇਸ਼ ਦੀ ਅਰਥ ਵਿਵਸਥਾ ਦਾ ਸੁਨਹਿਰੀ ਦੌਰ ਰਿਹਾ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਪੇਸ਼ ਬਜਟ ਲੋਕਾਂ ਦੀਆਂ ਉਮੀਦਾਂ ਦੇ ਉਲਟ ਰਿਹਾ ਹੈ। ਹਾਲਾਂਕਿ ਬਜਟ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਪਰਨੀਤ ਕੌਰ ਨੇ ਦੇਸ਼ ਦੀ ਪਹਿਲੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ 3 ਬਜਟਾਂ ਨੂੰ ਬਦਲਾਅ ਵਾਲਾ ਮੰਨਿਆ ਜਾਂਦਾ ਹੈ।
ਪਹਿਲਾ ਅਜਿਹਾ ਬਜਟ 1991 'ਚ ਉਸ ਵੇਲੇ ਦੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੇ ਭਾਰਤ ਦੀ ਅਰਥ ਵਿਵਸਥਾ ਦੀ ਦਸ਼ਾ ਅਤੇ ਦਿਸ਼ਾ ਬਦਲ ਦਿੱਤੀ। ਇਸ ਤੋਂ ਬਾਅਦ 1997 'ਚ ਪੀ. ਚਿਦੰਬਰਮ ਨੇ ਡਰੀਮ ਬਜਟ ਪੇਸ਼ ਕੀਤਾ ਅਤੇ ਫਿਰ 2004 'ਚ ਯੂ. ਪੀ. ਏ. ਸਰਕਾਰ ਦਾ ਪਹਿਲਾ ਬਜਟ ਆਇਆ। ਇਨ੍ਹਾਂ ਤਿੰਨਾਂ ਬਜਟਾਂ ਨੇ ਭਾਰਤੀ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ 'ਚ ਵੱਡੀ ਭੂਮਿਕਾ ਨਿਭਾਈ। ਪਰਨੀਤ ਕੌਰ ਨੇ ਕਿਹਾ ਕਿ ਗਠਜੋੜ ਦੀਆਂ ਸਰਕਾਰਾਂ 'ਚ ਭਾਰਤ ਦੀ ਅਰਥਵਿਵਸਥਾ ਦਾ ਸੁਨਹਿਰੀ ਦੌਰ ਰਿਹਾ। ਉਨ੍ਹਾਂ ਨੇ ਕਿਹਾ ਕਿ ਵੱਡੀ ਲੀਡ ਨਾਲ ਬਹੁਮਤ ਹੋਣ ਦੇ ਬਾਵਜੂਦ ਮੋਦੀ ਸਰਕਾਰ ਦਾ ਇਹ ਬਜਟ ਆਮ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਦੇ ਉਲਟ ਰਿਹਾ ਹੈ। ਪਰਨੀਤ ਕੌਰ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬਜਟ ਵਿਚ ਰੱਖਿਆ ਖਰਚ ਲਈ ਕੋਈ ਸਪੱਸ਼ਟ ਜ਼ਿਕਰ ਨਹੀਂ ਕੀਤਾ ਗਿਆ।
ਮਹਾਰਾਸ਼ਟਰ:ਜਲ ਸੰਭਾਲ ਮੰਤਰੀ ਸਾਵੰਤ ਦੇ ਘਰ ਦੇ ਬਾਹਰ ਵਰਕਰਾਂ ਨੇ ਸੁੱਟੇ ਕੇਕੜੇ
NEXT STORY