ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਖ-ਵੱਖ ਖੇਤਰਾਂ 'ਚ ਆਪਣੀ ਪਛਾਣ ਬਣਾਉਣ ਵਾਲੀਆਂ 112 ਔਰਤਾਂ ਨੂੰ ਕੱਲ੍ਹ ਸਨਮਾਨਤ ਕਰਨਗੇ, ਜਿਨ੍ਹਾਂ 'ਚ ਪੀ. ਟੀ. ਉਸ਼ਾ, ਪੀ. ਵੀ. ਸਿੰਧੂ, ਸਾਨੀਆ ਮਿਰਜਾ, ਐਸ਼ਵਰਿਆ ਰਾਏ ਅਤੇ ਕਿਰਨ ਮਜੂਮਦਾਰ ਸ਼ਾਮਲ ਹਨ।
ਫਸਟ ਲੇਡੀਜ਼ ਨਾਂ ਦੀ ਇਸ ਪਹਿਲ 'ਚ ਰੱਖਿਆ ਬਲਾਂ, ਵਿਗਿਆਨ, ਖੇਡ, ਉਦਯੋਗ, ਮਨੋਰੰਜਨ ਅਤੇ ਹਸਪਤਾਲ ਜਿਹੇ ਵੱਖ-ਵੱਖ ਖੇਤਰਾਂ 'ਤੋਂ ਔਰਤਾਂ ਸ਼ਾਮਲ ਹਨ।
ਇਨ੍ਹਾਂ 'ਚ ਉਹ ਵੀ ਔਰਤਾਂ ਸ਼ਾਮਲ ਹਨ, ਜਿਨ੍ਹਾਂ ਨੇ ਵੱਖ-ਵੱਖ ਕਸਟਮਜ਼ ਨੂੰ ਤੋੜ ਕੇ ਆਪਣੀ ਪਛਾਣ ਬਣਾਈ। ਇਨ੍ਹਾਂ 'ਚ ਮੰਜੂ (ਕੂਲੀ), ਛਵੀ ਰਜਾਵਤ (ਪਿੰਡ ਦੀ ਸਰਪੰਚ), ਹਿਰਸ਼ਨੀ ਕਨਹੇਕਰ (ਪਹਿਲੀ ਮਹਿਲਾ ਫਾਇਰ ਕਰਮੀ), ਸੁਨਾਲਿਨੀ ਮੇਨਨ (ਏਸ਼ੀਆ ਦੀ ਪਹਿਲੀ ਪੇਸ਼ੇਵਰ ਮਹਿਲਾ ਕਾਫੀ-ਟੇਸਟਰ) ਅਤੇ ਸ਼ਤਭੀ ਬਸੁ ਭਾਰਤ ਦੀ ਪਹਿਲੀ ਮਹਿਲਾ ਵਾਰ ਟੈਂਡਰ) ਸ਼ਾਮਲ ਹੈ।
ਆਨੰਦੀਬੇਨ ਪਟੇਲ ਹੋਵੇਗੀ ਮੱਧ ਪ੍ਰਦੇਸ਼ ਦੀ ਰਾਜਪਾਲ
NEXT STORY