ਇੰਦੌਰ- ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਅੱਜ ਤੋਂ ਦੋ ਦਿਨ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਮੇਜ਼ਬਾਨੀ ਕਰੇਗਾ। ਰਾਸ਼ਟਰਪਤੀ ਮੁਰਮੂ ਅੱਜ ਸ਼ਾਮ ਇੰਦੌਰ ਆਵੇਗੀ। ਇੰਦੌਰ ਹਵਾਈ ਅੱਡੇ 'ਤੇ ਰਾਸ਼ਟਰਪਤੀ ਦਾ ਸਵਾਗਤ ਕਰਨ ਤੋਂ ਬਾਅਦ ਮੁੱਖ ਮੰਤਰੀ ਡਾ. ਮੋਹਨ ਯਾਦਵ ਉਨ੍ਹਾਂ ਨਾਲ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਪ੍ਰਸਤਾਵਿਤ ਪ੍ਰੋਗਰਾਮ ਮੁਤਾਬਕ ਰਾਸ਼ਟਰਪਤੀ ਮੁਰਮੂ ਅੱਜ ਆਪਣੇ ਦੌਰੇ ਦੇ ਪਹਿਲੇ ਦਿਨ ਸਥਾਨਕ ਮ੍ਰਿਗਨਯਾਨੀ ਪਹੁੰਚਣਗੇ ਅਤੇ ਉਨ੍ਹਾਂ ਕਾਰੀਗਰਾਂ ਨੂੰ ਮਿਲਣਗੇ ਜਿਨ੍ਹਾਂ ਨੇ ਆਪਣੇ ਹੁਨਰ ਨਾਲ ਪ੍ਰਸਿੱਧੀ ਹਾਸਲ ਕੀਤੀ ਹੈ। ਰਾਸ਼ਟਰਪਤੀ ਇੰਦੌਰ 'ਚ ਹੀ ਰਾਤ ਆਰਾਮ ਕਰਨਗੇ। ਭਲਕੇ ਦੂਜੇ ਦਿਨ ਰਾਸ਼ਟਰਪਤੀ ਸਵੇਰੇ ਉਜੈਨ ਲਈ ਰਵਾਨਾ ਹੋਣਗੇ ਅਤੇ ਉੱਥੇ ਆਯੋਜਿਤ ਪ੍ਰੋਗਰਾਮ ਵਿਚ ਹਿੱਸਾ ਲੈਣਗੇ।
ਰਾਸ਼ਟਰਪਤੀ ਮੁਰਮੂ ਮਹਾਕਾਲੇਸ਼ਵਰ ਮੰਦਰ 'ਚ ਦਰਸ਼ਨਾਂ ਲਈ ਵੀ ਜਾਣਗੇ। ਰਾਸ਼ਟਰਪਤੀ ਵਲੋਂ ਉਜੈਨ ਰੁਦਰਾਕਸ਼ ਹੋਟਲ ਕੰਪਲੈਕਸ 'ਚ ਸਫ਼ਾਈ ਮਿੱਤਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਸਨਮਾਨ ਵੀ ਕਰਨਗੇ। ਰਾਸ਼ਟਰਪਤੀ ਉਜੈਨ ਵਿਚ ਉਜੈਨ-ਇੰਦੌਰ ਸਿਕਸ ਲੇਨ ਦਾ ਭੂਮੀ ਪੂਜਨ ਵੀ ਕਰਨਗੇ। ਮਹਾਕਾਲ ਲੋਕ ਦਾ ਦੌਰਾ ਕਰਨਗੇ ਅਤੇ ਮਹਾਕਾਲ ਲੋਕ ਦੇ ਸ਼ਿਲਪਕਾਰਾਂ ਨਾਲ ਗੱਲਬਾਤ ਕਰਨਗੇ। ਦੁਪਹਿਰ ਬਾਅਦ ਰਾਸ਼ਟਰਪਤੀ ਮੁਰਮੂ ਦੇਵੀ ਅਹਿਲਿਆ ਯੂਨੀਵਰਸਿਟੀ, ਇੰਦੌਰ ਦੇ ਕਨਵੋਕੇਸ਼ਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਮੁੜ ਇੰਦੌਰ ਆਉਣਗੇ। ਇਸ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਕੱਲ ਸ਼ਾਮ ਨੂੰ ਇੰਦੌਰ ਤੋਂ ਰਵਾਨਾ ਹੋਣਗੇ।
ਜੰਮੂ-ਕਸ਼ਮੀਰ 'ਚ ਲੋਕਾਂ ਲਈ ਤਰੱਕੀ ਦੀ ਨਵੀਂ ਸਵੇਰ ਲੈ ਕੇ ਆਉਣਗੀਆਂ ਵਿਧਾਨ ਸਭਾ ਚੋਣਾਂ: ਨੱਡਾ
NEXT STORY