ਗਾਂਧੀਨਗਰ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਯਾਨੀ ਕਿ ਅੱਜ ਗੁਜਰਾਤ ਵਿਧਾਨ ਸਭਾ ਦੀ ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ (NEVA) ਪ੍ਰਾਜੈਕਟ ਦਾ ਉਦਘਾਟਨ ਕੀਤਾ, ਜਿਸ ਦਾ ਮਕਸਦ ਸਦਨ ਦੇ ਕੰਮਕਾਜ ਨੂੰ ਕਾਗਜ਼ ਰਹਿਤ ਬਣਾਉਣਾ ਹੈ। ਰਾਸ਼ਟਰਪਤੀ ਨੇ ਉਮੀਦ ਜਤਾਈ ਕਿ ਇਸ ਪ੍ਰਾਜੈਕਟ ਨਾਲ ਵਿਧਾਨ ਸਭਾ ਦੇ ਕੰਮਕਾਜ ਵਿਚ ਪਾਰਦਰਸ਼ਿਤਾ ਆਵੇਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਸ਼ੁਰੂ ਹੋਏ ਗੁਜਰਾਤ ਦੇ 4 ਦਿਨਾਂ ਮਾਨਸੂਨ ਸੈਸ਼ਨ ਦੌਰਾਨ ਵਿਧਾਇਕਾਂ ਨੂੰ ਵੀ ਸੰਬੋਧਿਤ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ NEVA ਇਕ ਤਰੱਕੀਸ਼ੀਲ ਬਦਲਾਅ ਹੈ, ਜੋ ਗੁਜਰਾਤ ਵਿਧਾਨ ਸਭਾ ਦੇ ਕੰਮਕਾਜ 'ਚ ਪਾਰਦਰਸ਼ਿਤਾ ਲਿਆਵੇਗਾ। ਮਰਮੂ ਨੇ ਕਿਹਾ ਕਿ ਸੌਰ ਗਠਜੋੜ ਮਗਰੋਂ ਹਾਲ ਹੀ ਵਿਚ ਸੰਪੰਨ ਜੀ20 ਸਿਖਰ ਸੰਮੇਲਨ ਵਿਚ ਗਲੋਬਲ ਜੈਵ ਈਂਧਨ ਗਠਜੋੜ ਦੀ ਸਥਾਪਨਾ ਵਾਤਾਵਰਣ ਸੁਰੱਖਿਆ ਅਤੇ ਊਰਜਾ ਖੇਤਰ 'ਚ ਆਤਮਨਿਰਭਰਤਾ ਹਾਸਲ ਕਰਨ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੈ।
CM ਖੱਟੜ ਨੇ ਦੱਸਿਆ ਹਰਿਆਣਾ ਦੇ ਵਿਕਾਸ ਦਾ ਰੋਡਮੈਪ, ਕਿਹਾ-ਤੀਜੀ ਵਾਰ ਬਣਾਵਾਂਗੇ ਸਰਕਾਰ
NEXT STORY