ਪੁਰੀ (ਓਡੀਸ਼ਾ) - ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਵਿੱਚ ਹਾਲ ਹੀ ਦੀ ਅਤਿਅੰਤ ਗਰਮੀ ਦੀ ਲਹਿਰ ਅਤੇ ਵਿਸ਼ਵ ਭਰ ਵਿੱਚ ਅਤਿਅੰਤ ਮੌਸਮ ਦੀਆਂ ਲਗਾਤਾਰ ਘਟਨਾਵਾਂ ਨੂੰ ਉਜਾਗਰ ਕਰਦੇ ਹੋਏ ਸੋਮਵਾਰ ਨੂੰ ਲੋਕਾਂ ਨੂੰ ਵਾਤਾਵਰਣ ਦੀ ਰੱਖਿਆ ਲਈ ਛੋਟੇ ਅਤੇ ਸਥਾਨਕ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿੱਚ ਸੁਧਾਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ - ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ: ਹੁਣ ਕਿਰਾਏ ਦੀ ਕੁੱਖ ਰਾਹੀਂ ਮਾਂ ਬਣਨ 'ਤੇ ਵੀ ਮਿਲੇਗੀ ਜਣੇਪਾ ਛੁੱਟੀ
ਸਮੁੰਦਰ ਦੇ ਕਿਨਾਰੇ ਸਥਿਤ ਮੰਦਿਰਾਂ ਦੇ ਸ਼ਹਿਰ ਪੁਰੀ ਦੇ ਦੌਰੇ 'ਤੇ ਆਏ ਮੁਰਮੂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਪ੍ਰਦੂਸ਼ਣ ਕਾਰਨ ਮਹਾਸਾਗਰਾਂ, ਬਨਸਪਤੀਆਂ ਅਤੇ ਜੀਵ-ਜੰਤੂਆਂ ਦੀ ਅਮੀਰ ਵਿਭਿੰਨਤਾ ਨੂੰ ਬਹੁਤ ਨੁਕਸਾਨ ਹੋਇਆ ਹੈ ਪਰ ਕੁਦਰਤ ਦੀ ਗੋਦ ਵਿਚ ਰਹਿਣ ਵਾਲੇ ਲੋਕਾਂ ਨੇ 'ਉਨ੍ਹਾਂ ਪਰੰਪਰਾਵਾਂ ਨੂੰ ਕਾਇਮ ਰੱਖਿਆ ਹੈ, ਜੋ ਸਾਡਾ ਮਾਰਗ ਦਰਸ਼ਨ ਕਰ ਸਕਦੇ ਹਨ।' ਉਹਨਾਂ ਨੇ ਵਾਤਾਵਰਣ ਦੀ ਰੱਖਿਆ ਅਤੇ ਸੰਭਾਲ ਲਈ ਉਪਾਵਾਂ ਦਾ ਸੁਝਾਅ ਦਿੰਦੇ ਹੋਏ ਕਿਹਾ ਉਦਾਹਰਣ ਵਜੋਂ ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਸਮੁੰਦਰੀ ਲਹਿਰਾਂ ਅਤੇ ਹਵਾਵਾਂ ਦੀ ਭਾਸ਼ਾ ਸਮਝਦੇ ਹਨ। ਉਹ ਆਪਣੇ ਪੂਰਵਜਾਂ ਦਾ ਪਾਲਣ ਕਰਦੇ ਹਨ ਅਤੇ ਸਮੁੰਦਰ ਨੂੰ ਭਗਵਾਨ ਦੇ ਰੂਪ ਵਿਚ ਪੂਜਦੇ ਹਨ।''
ਇਹ ਵੀ ਪੜ੍ਹੋ - ਸੱਪ ਨੇ ਡੰਗਿਆ ਬੰਦਾ, ਅੱਗੋਂ ਬੰਦੇ ਨੇ ਦੰਦੀਆਂ ਵੱਢ-ਵੱਢ ਮਾਰ 'ਤਾ ਸੱਪ
ਰਾਸ਼ਟਰਪਤੀ ਚਾਰ ਦਿਨਾਂ ਦੌਰੇ 'ਤੇ 6 ਜੁਲਾਈ ਨੂੰ ਓਡੀਸ਼ਾ ਆਏ ਸਨ। ਉਹਨਾਂ ਨੇ ਕਿਹਾ ਕਿ "ਅਜਿਹੇ ਸਥਾਨ ਹਨ, ਜੋ ਸਾਨੂੰ ਜੀਵਨ ਦੇ ਤੱਤ ਦੇ ਨੇੜੇ ਲਿਆਉਂਦੇ ਹਨ ਅਤੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਅਸੀਂ ਕੁਦਰਤ ਦਾ ਹਿੱਸਾ ਹਾਂ। ਪਹਾੜ, ਜੰਗਲ, ਨਦੀਆਂ ਅਤੇ ਸਮੁੰਦਰੀ ਤੱਟ ਸਾਡੇ ਅੰਦਰ ਡੂੰਘੀ ਚੀਜ਼ ਨੂੰ ਆਕਰਸ਼ਿਤ ਕਰਦੇ ਹਨ। ਮੈਂ ਅੱਜ ਜਦੋਂ ਸਮੁੰਦਰ ਦੇ ਕਿਨਾਰੇ ਟਹਿਲ ਰਹੀ ਸੀ, ਤਾਂ ਮੈਨੂੰ ਆਲੇ-ਦੁਆਲੇ ਦੇ ਵਾਤਾਵਰਣ-ਮੱਧਮ ਹਵਾ, ਲਹਿਰਾਂ ਦੀ ਆਵਾਜ਼ ਅਤੇ ਪਾਣੀ ਦੇ ਵਿਸ਼ਾਲ ਪਸਾਰ ਨਾਲ ਇਕ ਸਬੰਧ ਮਹਿਸੂਸ ਹੋਇਆ। ਇਹ ਧਿਆਨ ਕਰਨ ਵਰਗਾ ਅਨੁਭਵ ਸੀ।''
ਇਹ ਵੀ ਪੜ੍ਹੋ - ਸਾਵਧਾਨ! Google Maps ਨੇ ਪੰਜ ਦੋਸਤ ਕਰ ਦਿੱਤੇ 'ਲਾਪਤਾ', ਕਈ ਘੰਟਿਆਂ ਬਾਅਦ ਲੱਭੇ ਪੁਲਸ ਨੂੰ
ਮੁਰਮੂ ਨੇ ਕਿਹਾ ਕਿ ਇਸ ਨਾਲ ਮੈਨੂੰ "ਡੂੰਘੀ ਅੰਦਰੂਨੀ ਸ਼ਾਂਤੀ ਮਿਲੀ, ਜੋ ਮੈਨੂੰ ਕੱਲ੍ਹ ਮਹਾਪ੍ਰਭੂ ਸ਼੍ਰੀ ਜਗਨਨਾਥ ਜੀ ਦੇ ਦਰਸ਼ਨ ਕਰਨ ਤਂ ਬਾਅਦ ਮਹਿਸੂਸ ਹੋਈ ਸੀ।" ....ਅਤੇ ਮੈਂ ਇਕੱਲਾ ਨਹੀਂ ਹਾਂ ਜਿਸਨੇ ਇਸ ਤਰ੍ਹਾਂ ਮਹਿਸੂਸ ਕੀਤਾ ਹੈ। ਰਾਸ਼ਟਰਪਤੀ ਨੇ ਬੀਚ 'ਤੇ ਸੈਰ ਕਰਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਰੋਜ਼ਾਨਾ ਜ਼ਿੰਦਗੀ ਦੀ ਭੀੜ-ਭੜੱਕੇ ਵਿਚ ਲੋਕ ਕੁਦਰਤ ਨਾਲ ਆਪਣਾ ਸੰਪਰਕ ਗੁਆ ਲੈਂਦੇ ਹਨ।
ਇਹ ਵੀ ਪੜ੍ਹੋ - ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, ਦਿਲ ਦਹਿਲਾ ਦੇਣ ਵਾਲੀ CCTV ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੂੰ ਕੁਝ ਘੰਟਿਆਂ ਲਈ ਵੀ ਮਣੀਪੁਰ ਜਾਣ ਦਾ ਸਮਾਂ ਨਹੀਂ ਮਿਲਿਆ: ਰਾਹੁਲ ਗਾਂਧੀ
NEXT STORY