ਵਾਸ਼ਿੰਗਟਨ - ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਇੱਛਾ ਨੂੰ ਦਰਸਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਇਥੇ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਹਿੱਤਾਂ ਦੇ ਵਖੋਂ-ਵੱਖ ਮਸਲਿਆਂ 'ਤੇ ਹੋਈ ਤਰੱਕੀ 'ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਸਥਿਤ ਰਾਸ਼ਟਰਪਤੀ ਦੇ ਦਫਤਰ ਓਵਲ ਆਫਿਸ 'ਚ ਕਰੀਬ 30 ਮਿੰਟ ਤੱਕ ਚਲੀ ਮੁਲਾਕਾਤ ਦੌਰਾਨ ਟਰੰਪ ਨੇ ਸਤੰਬਰ 'ਚ ਹਿਊਸਟਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਾਓਡੀ ਮੋਦੀ ਪ੍ਰੋਗਰਾਮ ਦੌਰਾਮ ਮੰਚ ਸਾਂਝਾ ਕਰਨ ਦੇ ਵੇਲੇ ਨੂੰ ਯਾਦ ਕੀਤਾ।
2+2 ਵਾਰਤਾ ਲਈ 3 ਦਿਨਾਂ ਵਾਸ਼ਿੰਗਟਨ ਦੌਰੇ 'ਤੇ ਆਏ ਜੈਸ਼ੰਕਰ ਨੇ ਆਖਿਆ ਕਿ ਰਾਸ਼ਟਰਪਤੀ ਟਰੰਪ ਨਾਲ ਬੈਠਕ ਸ਼ਿਸਤਾਚਾਰ ਭੇਂਟ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋਹਾਂ ਦੇਸ਼ਾਂ ਦੇ ਵੱਖ-ਵੱਖ ਮੁੱਦਿਆਂ 'ਤੇ ਹੋਈ ਤਰੱਕੀ ਅਤੇ ਕਾਰੋਬਾਰ 'ਤੇ ਸੰਖੇਪ ਚਰਚਾ ਹੋਈ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਰਾਜਨਾਥ ਸਿੰਘ ਨੇ 2+2 ਵਾਰਤਾ ਦੇ ਕੁਝ ਅਹਿਮ ਬਿੰਦੂਆਂ ਤੋਂ ਰਾਸ਼ਟਰਪਤੀ ਟਰੰਪ ਨੂੰ ਜਾਣੂ ਕਰਾਇਆ। ਵਿਦੇਸ਼ ਮੰਤਰੀ ਨੇ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਸਬੰਧਾਂ ਨੂੰ ਲੈ ਕੇ ਬਹੁਤ ਸਰਕਾਰਤਮਕ ਅਤੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਉਤਸ਼ਾਹਿਤ ਸਨ। ਕਾਰੋਬਾਰ ਦੇ ਬਾਰੇ 'ਚ ਚਰਚਾ ਹੋਣ 'ਤੇ ਪੁੱਛੇ ਜਾਣ 'ਤੇ ਜੈਸ਼ੰਕਰ ਨੇ ਆਖਿਆ ਕਿ ਇਹ ਵਿਸ਼ੇ ਵੱਡੇ ਏਜੰਡੇ ਦੇ ਅੰਦਰ ਆਉਂਦੇ ਹਨ। ਇਹ ਬੈਠਕ ਉਸ ਦਿਨ ਹੋਈ ਜਿਸ ਦਿਨ ਅਮਰੀਕੀ ਕਾਂਗਰਸ ਦੇ ਹੇਠਲ ਸਦਨ ਹਾਊਸ ਆਉਫ ਰੁਪ੍ਰੈਜੇਂਟੇਟਿਵ ਨੇ ਟਰੰਪ ਖਿਲਾਫ ਮਹਾਦੋਸ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਦੇ ਨਾਲ 2+2 ਵਾਰਤਾ ਹੋਈ। ਅਮਰੀਕੀ ਮੰਤਰੀਆਂ ਨੇ ਜੈਸ਼ੰਕਰ ਅਤੇ ਸਿੰਘ ਦੀ ਵਿਦੇਸ਼ ਵਿਭਾਗ ਦੇ ਫਾਗੀ ਬਾਟਮ ਦੇ ਮੁੱਖ ਦਫਤਰ 'ਚ ਮੇਜ਼ਬਾਨੀ ਕੀਤੀ।
ਦੇਸ਼ ’ਚ ਅਣ-ਐਲਾਨੀ ਐਮਰਜੈਂਸੀ ਵਰਗੇ ਹਾਲਾਤ : ਸਿੰਘਵੀ
NEXT STORY