ਨਵੀਂ ਦਿੱਲੀ—ਜੰਮੂ ਅਤੇ ਕਸ਼ਮੀਰ 'ਚ 2 ਜੁਲਾਈ ਨੂੰ ਖਤਮ ਹੋ ਰਹੇ ਰਾਸਟਰਪਤੀ ਸ਼ਾਸਨ ਦੀ ਮਿਆਦ ਫਿਰ ਤੋਂ 6 ਮਹੀਨਿਆਂ ਲਈ ਵਧਾ ਦਿੱਤੀ ਗਈ ਹੈ। ਇਸ ਸੰਬੰਧੀ ਅੱਜ ਲੋਕ ਸਭਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰਪਤੀ ਸ਼ਾਸਨ ਵਧਾਉਣ ਸੰਬੰਧੀ ਪ੍ਰਸਤਾਵ ਨੂੰ ਪੇਸ਼ ਕੀਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ 'ਚ ਹੁਣ ਕੁਝ ਦਿਨ ਪਹਿਲਾਂ ਰਮਜ਼ਾਨ ਦਾ ਤਿਉਹਾਰ ਖਤਮ ਹੋਇਆ ਹੈ ਅਤੇ ਹੁਣ ਅਮਰਨਾਥ ਯਾਤਵਾ ਵੀ ਸ਼ੁਰੂ ਹੋਈ ਹੈ, ਜਿਸ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਰੱਖਿਆ ਬਲਾਂ ਨੂੰ ਲਗਾਇਆ ਗਿਆ ਹੈ। ਅਜਿਹੀ ਸਥਿਤੀ 'ਚ ਰਾਸ਼ਟਰਪਤੀ ਸ਼ਾਸਨ ਫਿਰ ਤੋਂ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਆਕਾਸ਼ ਵਿਜੇਵਰਗੀਏ ਦੇ ਸਮਰਥਨ 'ਚ ਲੱਗੇ ਪੋਸਟਰ, ਨਗਰ ਨਿਗਮ ਨੇ ਹਟਾਏ
NEXT STORY