ਇੰਦੌਰ, (ਭਾਸ਼ਾ)— ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਦੀ ਪਿਛਲੀ ਕੇਂਦਰ ਸਰਕਾਰ ਦੌਰਾਨ ਪ੍ਰਗਿਆ ਸਿੰਘ ਠਾਕੁਰ ਵਰਗੇ ਲੋਕਾਂ 'ਤੇ ਬੁਰੀ ਤਰ੍ਹਾਂ ਜ਼ੁਲਮ ਢਾਹ ਕੇ ਹਿੰਦੂਆਂ ਨੂੰ ਅੱਤਵਾਦੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਠਾਕੁਰ ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਖੇਤਰ ਤੋਂ ਭਾਜਪਾ ਦੀ ਉਮੀਦਵਾਰ ਹੈ। ਜਿਥੇ ਉਸ ਦਾ ਚੋਣ ਮੁਕਾਬਲਾ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨਾਲ ਹੈ।
ਵਿਜੇਵਰਗੀਯ ਨੇ ਇਥੇ ਪੱਤਰਕਾਰਾਂ ਨੂੰ ਕਿਹਾ,''ਪ੍ਰਗਿਆ ਨੇ ਇਕ ਔਰਤ ਦੇ ਤੌਰ 'ਤੇ ਜ਼ਬਰਦਸਤ ਦੋਸ਼ ਅਤੇ ਅੱਤਿਆਚਾਰ ਸਹੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜਿਹੇ ਅੱਤਿਆਚਾਰ ਦੀ ਉਦਾਹਰਣ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਇਸੇ ਅੱਤਿਆਚਾਰ ਦੀ ਗੱਲ ਕਿਤੇ ਨਾ ਕਿਤੇ ਪ੍ਰਗਿਆ ਦੇ ਮਨ ਵਿਚ ਘਰ ਕਰ ਗਈ ਹੈ।'' ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਪਿਛਲੀ ਸਰਕਾਰ ਦੇ ਦੌਰਾਨ ਵਿਸ਼ੇਸ਼ ਤੌਰ 'ਤੇ ਦਿਗਵਿਜੇ ਸਿੰਘ ਅਤੇ ਪੀ. ਚਿਦਾਂਬਰਮ ਵਰਗੇ ਨੇਤਾਵਾਂ ਦੇ ਇਸ਼ਾਰੇ 'ਤੇ ਪ੍ਰਗਿਆ ਵਰਗੇ ਲੋਕਾਂ 'ਤੇ ਬੁਰੀ ਤਰ੍ਹਾਂ ਜ਼ੁਲਮ ਢਾਹੇ ਗਏ ਤਾਂ ਕਿ ਦੁਨੀਆ ਦੇ ਸਾਹਮਣੇ ਹਿੰਦੂਆਂ ਨੂੰ ਅੱਤਵਾਦੀ ਸਿੱਧ ਕੀਤਾ ਜਾ ਸਕੇ। ਵਿਜੇਵਰਗੀਯ ਨੇ ਦਾਅਵਾ ਕੀਤਾ ਕਿ ਨਿਆਂਪਾਲਿਕਾ ਨੇ ਉਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ, ਜੋ ਕਥਿਤ ਹਿੰਦੂ ਅੱਤਵਾਦ ਨੂੰ ਲੈ ਕੇ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਲਾਏ ਗਏ ਸਨ।
ਸਹੀ ਰਸਤੇ 'ਤੇ ਆਇਆ ਚੀਨ, ਜੰਮੂ-ਕਸ਼ਮੀਰ ਤੇ ਅਰੁਣਾਚਲ ਨੂੰ ਮੰਨਿਆ ਭਾਰਤ ਦਾ ਹਿੱਸਾ
NEXT STORY