ਭੋਪਾਲ—ਮੱਧ ਪ੍ਰਦੇਸ਼ 'ਚ ਇਕ ਸਰਕਾਰੀ ਸਕੂਲ 6 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਅੱਜ ਤੱਕ ਉਸ ਦੀ ਇਮਾਰਤ ਨਹੀਂ ਬਣੀ ਹੈ। ਬੱਚੇ ਖੁੱਲ੍ਹੇ ਆਸਮਾਨ ਹੇਠਾਂ ਬੈਠ ਕੇ ਪੜ੍ਹਾਈ ਕਰਨ ਨੂੰ ਮਜ਼ਬੂਰ ਹਨ। ਦਰਅਸਲ ਸ਼ਹਿਡੋਲ ਜ਼ਿਲੇ ਦੇ ਖੰਡ 'ਚ ਇਹ ਪ੍ਰਾਇਮਰੀ ਸਕੂਲ ਚਲਾਇਆ ਜਾ ਰਿਹਾ ਹੈ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਸਕੂਲ ਦੀ ਦੇਖ-ਭਾਲ ਨਾ ਤਾਂ ਪਹਿਲਾਂ ਦੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤੀ ਅਤੇ ਨਾ ਹੀ ਕਮਲਨਾਥ ਸਰਕਾਰ ਨੇ ਕੀਤੀ ਹੈ। ਉੱਥੇ ਹੀ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਨਾਲ ਅਣਜਾਣ ਹੈ ਕਿ ਇਸ ਤਰ੍ਹਾਂ ਦਾ ਕੋਈ ਸਰਕਾਰੀ ਸਕੂਲ ਵੀ ਹੈ ਜੋ ਬਿਨਾਂ ਇਮਾਰਤ ਦੇ ਚਲਾਇਆ ਜਾ ਰਿਹਾ ਹੈ।

ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਦਾ ਕਹਿਣਾ ਹੈ, ''ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ। ਜ਼ਿਲੇ ਦੇ ਜ਼ਿਆਦਾਤਰ ਸਕੂਲਾਂ 'ਚ ਇਮਾਰਤਾਂ ਬਣਾਈਆਂ ਗਈਆਂ ਹਨ ਪਰ ਜੇਕਰ ਕੋਈ ਇਮਾਰਤ ਤੋਂ ਬਿਨਾਂ ਸਕੂਲ ਹੈ ਤਾਂ ਅਸੀਂ ਨਿਰਮਾਣ ਕਰਵਾਉਣ ਦਾ ਯਤਨ ਕਰਾਂਗੇ।''

ਇਤਿਹਾਸ ਦੀ ਡਾਇਰੀ : ਮੁਗਲਾਂ ਨੂੰ ਮਾਤ ਦੇਣ ਵਾਲਾ ਮਹਾਨ ਮਰਾਠੀ ਯੋਧਾ ਛਤਰਪਤੀ ਸ਼ਿਵਾਜੀ (ਵੀਡੀਓ)
NEXT STORY