ਜੈਪੁਰ— ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਲਈ ਜਰੂਰੀ ਹੈ ਕਿ ਡਰ ਦੀ ਰਾਜਨੀਤੀ ਉਮੀਦਾਂ ਦੀ ਰਾਜਨੀਤੀ 'ਤੇ ਭਾਰੀ ਨਾ ਹੋਵੇ। ਰਾਜਸਥਾਨ ਵਿਧਾਨ ਸਭਾ 'ਚ ਪੰਦਰਵ੍ਹੀ ਵਿਧਾਨ ਸਭਾ ਦੇ ਨਿਰਵਾਚਿਤ ਮੈਬਰਾਂ ਦੇ ਲਈ ਆਯੋਜਿਤ ਪ੍ਰਬੋਧਨ ਪ੍ਰੋਗਰਾਮ ਦੇ ਸਮਾਪਤ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਕਿਹਾ ਕਿ ਵਿਧਾਇਕਾਂ ਨੂੰ ਲੋਕਾਂ 'ਚ ਆਤਮਵਿਸ਼ਵਾਸ਼ ਲੈ ਕੇ ਆਉਣਾ ਚਾਹੀਦਾ, ਤਾਂ ਕਿ ਉਹ ਖੁਸ਼ੀ ਨਾਲ ਰਹਿ ਸਕੇ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਖ ਜਾਣੇ-ਮੰਨ੍ਹੇ ਵਿੱਦਿਅਕ ਨੇ ਇਸ ਗੱਲ ਨੂੰ ਇੰਗਿਤ ਕੀਤਾ ਸੀ ਕਿ ਡਰ ਦੀ ਰਾਜਨੀਤੀ ਉਮੀਦਾਂ ਦੀ ਰਾਜਨੀਤੀ ਤੇ ਖਤਰਾ ਬਣ ਸਕਦੀ ਹੈ।
ਉਮੀਦਾਂ 'ਤੇ ਰਾਜਨੀਤਿਕ ਭਾਰੀ ਨਾ ਹੋਵੇ
ਸਿੰਘ ਨੇ ਕਿਹਾ ਕਿ ਡਰ ਦੀ ਰਾਜਨੀਤੀ ਉਮੀਦਾਂ ਦੀ ਰਾਜਨੀਤੀ ਤੇ ਭਾਰੀ ਨਾ ਹੋਵੇ। ਇਸ ਦੇ ਲਈ ਜਨਤਾ ਵਿਧਾਇਕਾਂ 'ਤੇ ਨਿਰਭਰ ਰਹਿੰਦੀ ਹੈ ਅਤੇ ਇਹ ਦੇਸ਼ ਲਈ ਜਰੂਰੀ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਜਨਤਾ ਵਿਧਾਇਕਾਂ 'ਤੇ ਨਿਰਭਰ ਰਹਿੰਦੀ ਹੈ ਅਤੇ ਸੰਸਦੀ ਜਿੰਮੇਵਾਰੀ ਨੂੰ ਬਿਹਤਰੀਨ ਤਰੀਕੇ ਨਾਲ ਸਮਝ ਸਕਣਗੇ। ਉਨ੍ਹਾਂ ਨੇ ਕਿਹਾ ਕਿ ਹਰ ਵਿਧਾਇਕ ਦਾ ਪਹਿਲਾਂ ਕਰਤੱਵ ਹੈ ਕਿ ਉਹ ਆਪਣੇ ਵਿਧਾਨ ਸਭਾ ਖੇਤਰ ਦੇ ਨਿਵਾਸੀਆਂ ਅਤੇ ਵਿਧਾਨ ਸਭਾ ਦੇ ਵਿਚਾਲੇ ਸਖਤ ਰੂਪ 'ਚ ਕੰਮ ਕਰੇ। ਉਸ ਵਿਧਾਇਕ ਫੰਡ ਦੀ ਰਾਸ਼ੀ ਦਾ ਸੌ ਫੀਸਦੀ ਉਪਯੋਗ ਕਰ ਆਪਣੇ ਵਿਧਾਨ ਸਭਾ ਖੇਤਰ 'ਚ ਆਧਾਰ ਭੂਤ ਸੰਰਚਨਾ, ਸਕੂਲ, ਡਾਕਟਰੀ ਨਿਰਮਾਣ ਜਿਹੈ ਕਾਰਜ ਕਰਵਾਉਣੇ ਚਾਹੀਦੇ।
ਲੋਕਾਂ ਨੂੰ ਸੁਨਣ ਦੀ ਆਦਤ ਹੋਣੀ ਚਾਹੀਦੀ
ਸਿੰਘ ਨੇ ਵਿਧਾਇਕਾਂ ਨੂੰ ਕਿਹਾ ਕਿ ਤੁਸੀਂ ਇਸ ਸਮੱਸਿਆ ਨੂੰ ਭਾਵੇ ਹੀ ਸਮਝਦੇ ਹੋ, ਇਸ ਲਈ ਜਨਤਾ 'ਚ ਆਤਮ ਵਿਸ਼ਵਾਸ਼ ਲੈ ਕੇ ਆਉਣਾ ਤੁਹਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਤਾਂ ਕਿ ਉਨ੍ਹਾਂ 'ਚ ਇਹ ਵਿਸ਼ਵਾਸ਼ ਹੋ ਸਕੇ ਕਿ ਤੁਹਾਡੀ ਕੁਸ਼ਲ ਨੁਮਾਇੰਦਗੀ ਦੇ ਕਾਰਨ ਉਹ ਲੋਕ ਖੁਸ਼ਹਾਲੀ ਨਾਲ ਜੀਓ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਭਵਿੱਖ ਨੂੰ ਲੈ ਕੇ ਪੂਰੇ ਭਰੋਸੇਯੋਗ ਹਨ। ਸਿੰਘ ਨੇ ਕਿਹਾ ਕਿ ਇਹ ਵਿਧਾਇਕ ਨੂੰ ਵਿਸ਼ੇਸ਼ ਤੌਰ 'ਤੇ ਜਦੋਂ ਉਹ ਵਿਰੋਧੀ ਧੀਰ 'ਚ ਹੋਵੇ ਤਾਂ ਹਰ ਲੋਕਾਂ ਨੂੰ ਸੁਣਨ ਦੀ ਆਦਤ ਹੋਣੀ ਚਾਹੀਦੀ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਸੂਬਿਆਂ ਦੀ ਵਿਧਾਨ ਸਭਾਵਾਂ 'ਚ ਵਿਧਾਇਕ ਦੁਰਵਿਵਹਾਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਅਤੇ ਕਈ ਵਿਧਾਨ ਸਭਾਵਾਂ ਦੀ ਕਾਰਜਾਕਾਰੀ ਦਾ ਹੁਣ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਇਹ ਅਫਸੋਸ ਦੀ ਗੱਲ ਹੈ ਕਿ ਕਦੇ-ਕਦੇ ਕੁਝ ਵਿਧਾਇਕ ਅਤੇ ਕੁਝ ਸੰਸਦ ਸਦਨ 'ਚ ਦੁਰਵਿਵਹਾਰ ਕਰਦੇ ਹਨ। ਇਸ ਨਾਲ ਮੈਨੂੰ ਬਹੁਤ ਦੁੱਖ ਹੁੰਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਨੌਜਵਾਨ ਪੀੜ੍ਹੀ 'ਚ ਇਕ ਗਲਤ ਸੰਦੇਸ਼ ਪਹੁੰਚਦਾ ਹੈ। ਸਦਨਾਂ 'ਚ ਅਸਲ ਅਤੇ ਗੁਣਵੱਤਾਪੂਰਨ ਚਰਚਾ ਹੋਣੀ ਚਾਹੀਦੀ। ਸਿੰਘ ਨੇ ਕਿਹਾ ਕਿ ਵਿਸ਼ਵ 'ਚ
ਭਾਜਪਾ ਨੂੰ ਮਜਬੂਤ ਕਰਨ ਲਈ ਤੇਲੰਗਾਨਾ ਦੀ ਹਰ ਮਹੀਨੇ ਯਾਤਰਾ ਕਰਨਗੇ ਅਮਿਤ ਸ਼ਾਹ
NEXT STORY