ਝੁੰਝੁਨੂੰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਝੁੰਝੁਨੂੰ ਤੋਂ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕਰਦੇ ਹੋਏ ਦੇਸ਼ 'ਚੋਂ ਕੁਪੋਸ਼ਣ ਮਿਟਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ,''ਪੋਸ਼ਣ ਮਿਸ਼ਨ ਨੂੰ ਯਾਦ ਕਰ ਲਵੋ, ਜਦੋਂ ਵੀ ਪੀ.ਐੱਮ. ਦੀ ਗੱਲ ਹੋਵੇ ਤਾਂ ਮਨ 'ਚ ਨਰਿੰਦਰ ਮੋਦੀ ਨਹੀਂ, ਪੋਸ਼ਣ ਮਿਸ਼ਨ ਆਉਣਾ ਚਾਹੀਦਾ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਬਾਲ ਵਿਆਹ ਵੀ ਕੁਪੋਸ਼ਣ ਦਾ ਇਕ ਕਾਰਨ ਹੈ।'' ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਬੱਚਿਆਂ ਨਾਲ ਵੀ ਮਸਤੀ ਕਰਦੇ ਨਜ਼ਰ ਆਏ। ਰਾਸ਼ਟਰੀ ਪੋਸ਼ਣ ਮਿਸ਼ਣ ਬਾਰੇ ਬੋਲਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਹੁਣ ਕਿਸੇ ਨੂੰ ਵੀ ਜੇਕਰ ਪੀ.ਐੱਮ. ਨੂੰ ਗਾਲ੍ਹਾਂ ਦੇਣੀਆਂ ਹਨ, ਆਲੋਚਨਾ ਕਰਨੀ ਹੈ, ਬੁਰਾਈ ਕਰਨੀ ਹੈ ਤਾਂ ਮੇਰੀ ਪ੍ਰਾਰਥਨਾ ਹੈ ਕਿ ਜਿੰਨੀ ਵਾਰ ਇਹ ਕਰੋ, ਚੰਗਾ ਕਹੋ, ਬੁਰਾ ਕਹੋ ਪਰ ਜਦੋਂ ਵੀ ਪੀ.ਐੱਮ. ਬੋਲੋ ਜਾਂ ਮਨ 'ਚ ਪੀ.ਐੱਮ. ਆਏ ਤਾਂ ਤੁਹਾਨੂੰ ਪੀ.ਐੱਮ. ਮਤਲਬ ਨਰਿੰਦਰ ਮੋਦੀ ਨਹੀਂ ਸਗੋਂ ਪੋਸ਼ਣ ਮਿਸ਼ਨ ਦਿੱਸਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਕੁਪੋਸ਼ਣ ਨਾਲ ਨਜਿੱਠਣ ਲਈ ਹਰ ਸਰਕਾਰ 'ਚ ਕੋਈ ਨਾ ਕੋਈ ਯੋਜਨਾ ਬਣੀ ਹੈ ਪਰ ਸਿਰਫ ਖਾਣਾ ਠੀਕ ਹੋਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਪੂਰਾ ਇਕਾਸਿਸਟਮ ਠੀਕ ਕਰਨਾ ਹੋਵੇਗਾ। ਅਜੇ ਦੇਸ਼ 'ਚ 38 ਫੀਸਦੀ ਬੱਚੇ ਕੁਪੋਸ਼ਿਤ ਹਨ। ਇਸ ਮਿਸ਼ਨ ਦਾ ਟੀਚਾ 2022 ਤੱਕ ਕੁਪੋਸ਼ਣ ਦਰ 38 ਫੀਸਦੀ ਤੋਂ ਘਟਾ ਕੇ 25 ਫੀਸਦੀ ਤੱਕ ਲਿਆਉਣੀ ਹੈ।
ਪੀ.ਐੱਮ. ਨੇ ਕਿਹਾ ਕਿ ਇਸਤਰੀ-ਪੁਰਸ਼ ਦੀ ਸਮਾਨਤਾ ਨਾਲ ਹੀ ਸਮਾਜ ਦਾ ਚੱਕਰ ਚੱਲਦਾ ਹੈ। ਕਈ ਦਹਾਕਿਆਂ ਤੋਂ ਬੇਟੀਆਂ ਨੂੰ ਨਕਾਰਦੇ ਰਹੇ, ਮਾਰਦੇ ਰਹੇ, ਉਸੇ ਦਾ ਨਤੀਜਾ ਹੈ ਕਿ ਸਮਾਜ 'ਚ ਅਸੰਤੁਲਨ ਪੈਦਾ ਹੋਇਆ ਹੈ। ਇਕ ਕਾਲ ਪੀੜ੍ਹੀ 'ਚ ਇਹ ਸੁਧਾਰ ਨਹੀਂ ਹੁੰਦਾ ਹੈ, ਚਾਰ-5 ਪੀੜ੍ਹੀਆਂ ਦੀਆਂ ਬੁਰਾਈਆਂ ਅੱਜ ਇਕੱਠੀਆਂ ਹੋਈਆਂ ਹਨ ਪਰ ਅਸੀਂ ਤੈਅ ਕਰੀਏ ਕਿ ਜਿੰਨੇ ਬੇਟੇ ਪੈਦਾ ਹੋਣਗੇ, ਓਨੀਆਂ ਹੀ ਬੇਟੀਆਂ ਪੈਦਾ ਹੋਣਗੀਆਂ। ਬੇਟਾ-ਬੇਟੀ ਦੋਵੇਂ ਇਕ ਸਾਮਾਨ, ਇਸ ਭਾਵ ਨੂੰ ਲੈ ਕੇ ਚੱਲੋਗੇ ਤਾਂ ਜੋ 4-5 ਪੀੜ੍ਹੀਆਂ ਦਾ ਨੁਕਸਾਨ ਹੋਇਆ ਹੈ, ਉਸ ਨੂੰ ਅਸੀਂ 2-3 ਪੀੜ੍ਹੀਆਂ 'ਚ ਠੀਕ ਕਰ ਸਕਦੇ ਹਾਂ ਪਰ ਉਸ ਦੀ ਪਹਿਲੀ ਸ਼ਰਤ ਹੈ ਕਿ ਅਜੇ ਜੋ ਬੱਚੇ ਪੈਦਾ ਹੋਣਗੇ, ਉਨ੍ਹਾਂ 'ਚ ਕੋਈ ਅਸੰਤੁਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸੱਸ ਅਗਵਾਈ ਨਹੀਂ ਸੰਭਾਲਦੀ ਹੈ, ਇਸ ਕੰਮ ਨੂੰ ਸਮਾਂ ਜ਼ਿਆਦਾ ਲੱਗੇਗਾ। ਮੋਦੀ ਨੇ ਕਿਹਾ ਕਿ ਜਿਸ ਦੇਸ਼ ਦੀ ਮਹਾਨ ਸੰਸਕ੍ਰਿਤੀ, ਮਹਾਨ ਪਰੰਪਰਾ, ਵੇਦ ਤੋਂ ਲੈ ਕੇ ਵਿਵੇਕਾਨੰਦ ਤੱਕ ਮਹਾਨ ਹਨ, ਉੱਥੇ ਕਿਹੜੀ ਬੁਰਾਈ ਘਰ ਕਰ ਗਈ ਕਿ ਅੱਜ ਸਾਨੂੰ ਆਪਣੇ ਹੀ ਘਰ 'ਚ ਬੇਟੀ ਬਚਾਉਣ ਲਈ ਹੱਥ-ਪੈਰ ਜੋੜਨੇ ਪੈ ਰਹੇ ਹਨ, ਸਮਝਾਉਣਾ ਪੈ ਰਿਹਾ ਹੈ, ਬਜਟ ਤੋਂ ਧਨ ਖਰਚ ਕਰਨਾ ਪੈ ਰਿਹਾ ਹੈ। ਕਿਸੇ ਵੀ ਸਮਾਜ ਲਈ ਇਸ ਤੋਂ ਵੱਡਾ ਕੋਈ ਦਰਦ ਨਹੀਂ ਹੋ ਸਕਦਾ। ਮੋਦੀ ਨੇ ਕਿਹਾ ਕਿ ਇਹ ਪੁਰਾਣੀ ਸੋਚ ਹੈ ਕਿ ਬੇਟੀ ਬੋਝ ਹੁੰਦੀ ਹੈ, ਅੱਜ ਘਟਨਾਵਾਂ ਦੱਸਦੀਆਂ ਹਨ ਕਿ ਬੇਟੀ ਬੋਝ ਨਹੀਂ ਸਗੋਂ ਪੂਰੇ ਪਰਿਵਾਰ ਦੀ ਆਨ-ਬਾਨ-ਸ਼ਾਨ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਮੰਨਦੇ ਹਨ ਕਿ ਬੇਟਾ ਹੈ ਤਾਂ ਬੁਢਾਪੇ 'ਚ ਕੰਮ ਆਏਗਾ। ਉਨ੍ਹਾਂ ਨੇ ਪਤਾ ਹੋਣਾ ਚਾਹੀਦਾ ਕਿ ਹੁਣ ਸਥਿਤੀਆਂ ਵੱਖ ਹਨ। ਪੀ.ਐੱਮ. ਨੇ ਕਿਹਾ ਕਿ ਮੈਂ ਅਜਿਹੇ ਪਰਿਵਾਰ ਦੇਖੇ ਹਨ, ਜਿੱਥੇ ਬੁੱਢੇ ਮਾਂ-ਬਾਪ ਹਨ, ਚਾਰ-ਚਾਰ ਬੇਟੇ ਹਨ, ਜਿਨ੍ਹਾਂ ਦੇ ਬੰਗਲੇ ਹਨ, ਗੱਡੀਆਂ ਦੀ ਭਰਮਾਰ ਹੈ ਪਰ ਬੁੱਢੇ ਮਾਂ-ਬਾਪ ਆਸ਼ਰਮ 'ਚ ਆਪਣਾ ਸਮਾਂ ਬੀਤਾ ਰਹੇ ਹਨ, ਜਦੋਂ ਕਿ ਅਜਿਹੇ ਪਰਿਵਾਰ ਵੀ ਹਨ, ਜਿੱਥੇ ਬੇਟੀਆਂ ਆਪਣੇ ਬੁੱਢੇ ਮਾਂ-ਬਾਪ ਦੀ ਦੇਖਭਾਲ ਕਰ ਰਹੀਆਂ ਹਨ, ਵਿਆਹ ਤੱਕ ਨਹੀਂ ਕਰ ਰਹੀਆਂ।
ਬਾਰੂਦ ਦੇ ਢੇਰ 'ਤੇ ਬੈਠੇ ਹਨ ਚਿਦਾਂਬਰਮ
NEXT STORY