ਨਵੀਂ ਦਿੱਲੀ— ਸੀ. ਬੀ. ਆਈ. ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਕੋਲੋਂ ਪੁੱਛਣ ਲਈ ਇਕ ਪ੍ਰਸ਼ਨਾਵਲੀ ਤਿਆਰ ਕਰਨ 'ਚ ਰੁੱਝੀ ਹੋਈ ਹੈ। ਐੱਫ. ਆਈ. ਪੀ. ਬੀ. ਦੇ ਮੈਂਬਰਾਂ ਤੋਂ ਪੁੱਛਗਿਛ ਕਰਨ ਪਿੱਛੋਂ ਇਸ ਸਬੰਧੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਸੀ. ਬੀ. ਆਈ. ਨੇ ਇਹ ਗੱਲ ਪਤਾ ਲਾਈ ਹੈ ਕਿ ਸੀਨੀਅਰ ਅਧਿਕਾਰੀ ਅਸ਼ੋਕ ਚਾਵਲਾ ਉਦੋਂ ਐੱਫ.ਆਈ. ਪੀ. ਬੀ. ਦੇ ਚੇਅਰਮੈਨ ਸਨ ਜਦੋਂ ਆਈ. ਐੱਨ. ਐਕਸ. ਮੀਡੀਆ ਮਾਮਲਾ ਉਛਲਿਆ ਸੀ। ਚਾਵਲਾ ਯੂ. ਪੀ. ਏ. ਸਰਕਾਰ ਦੇ ਇਕ ਚਹੇਤਾ ਅਧਿਕਾਰੀ ਸਨ। ਉਨ੍ਹਾਂ ਨੂੰ ਰਾਜਦ ਦੇ ਸਮੇਂ ਵੀ ਸਰਕਾਰ ਵਲੋਂ ਚੋਖੀ ਹਮਾਇਤ ਮਿਲੀ। ਏਜੰਸੀਆਂ ਨੇ ਅਜਿਹੇ ਦਸਤਾਵੇਜ਼ ਲੱਭੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਾਰਤੀ ਚਿਦਾਂਬਰਮ ਦੇ ਉਕਤ ਕੰਪਨੀਆਂ ਨਾਲ ਸਬੰਧ ਸਨ। ਇਨ੍ਹਾਂ ਕੰਪਨੀਆਂ ਨੂੰ ਪੀ. ਚਿਦਾਂਬਰਮ ਦੇ ਵਿੱਤ ਮੰਤਰੀ ਹੁੰਦਿਆਂ ਐੱਫ. ਆਈ. ਪੀ. ਬੀ. ਤੋਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੋਸ਼ ਇਹ ਹੈ ਕਿ ਕਾਰਤੀ ਚਿਦਾਂਬਰਮ ਨੇ ਉਨ੍ਹਾਂ ਕੰਪਨੀਆਂ ਤੋਂ ਪੈਸੇ ਲਏ ਜਿਨ੍ਹਾਂ ਦਾ ਐਫ. ਆਈ. ਪੀ. ਬੀ. ਨਾਲ ਕਿਸੇ ਤਰ੍ਹਾਂ ਦਾ ਵੀ ਨਾਤਾ ਨਹੀਂ ਸੀ। ਹੁਣ ਇਸ ਸਬੰਧੀ ਫੈਸਲਾ ਉੱਚ ਪੱਧਰ 'ਤੇ ਲਿਆ ਜਾਵੇਗਾ ਕਿ ਪੀ. ਚਿਦਾਂਬਰਮ ਨੂੰ ਪੁੱਛਗਿਛ ਲਈ ਸੱਦਣਾ ਹੈ ਜਾਂ ਸਿਰਫ ਪ੍ਰਸ਼ਨਾਵਲੀ ਹੀ ਭੇਜਣੀ ਹੈ। ਇਸ ਸਮੇਂ ਪੀ. ਚਿਦਾਂਬਰਮ ਲਈ ਪ੍ਰਸ਼ਨਾਵਲੀ ਤਿਆਰ ਹੈ। ਇਸ ਸਿਰਫ ਇਕ ਸੰਜੋਗ ਹੀ ਨਹੀਂ ਹੈ ਕਿ ਜਿਸ ਕੰਪਨੀ ਨੂੰ ਵੀ ਐੱਫ. ਆਈ. ਪੀ. ਬੀ. ਤੋਂ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਨੂੰ ਕੁਝ ਦਿਨਾਂ ਅੰਦਰ ਹੀ ਰਾਹਤ ਮਿਲ ਗਈ। ਇਸ ਕੰਮ ਲਈ ਕਾਰਤੀ ਦੀਆਂ ਕੰਪਨੀਆਂ ਨੂੰ ਭੁਗਤਾਨ ਕੀਤਾ ਗਿਆ। ਇਹ ਗੱਲ ਇਕ ਚੋਟੀ ਦੇ ਸਰਕਾਰੀ ਅਧਿਕਾਰੀ ਨੇ ਦੱਸੀ। ਜਦੋਂ ਤੱਕ ਪੀ. ਚਿਦਾਂਬਰਮ ਨੂੰ ਕੋਈ ਸੰਮਨ ਆਦਿ ਨਹੀਂ ਭੇਜੇ ਜਾਂਦੇ, ਏਜੰਸੀਆਂ ਸਾਹਮਣੇ ਵੱਡਾ ਮਸਲਾ ਖੜ੍ਹਾ ਰਹੇਗਾ।
ਰੁਪਇਆਂ ਖਾਤਰ ਨਵਜੰਮ੍ਹੇ ਬੱਚੇ ਨੂੰ ਵੇਚਦੀਆਂ ਔਰਤਾਂ ਕਾਬੂ
NEXT STORY