ਨਵੀਂ ਦਿੱਲੀ - ਦਿੱਲੀ ਤੋਂ ਪੁਣੇ ਜਾ ਰਹੀ ਸਪਾਈਸਜੈੱਟ ਦੀ ਫਲਾਈਟ ’ਚ ਮੰਗਲਵਾਰ ਰਾਤ ਏ. ਸੀ. ਖਰਾਬ ਹੋਣ ਨਾਲ ਲੱਗਭਗ 150 ਯਾਤਰੀਆਂ ਨੂੰ ਗਰਮੀ ਅਤੇ ਘੁਟਣ ਨਾਲ ਕਾਫੀ ਪ੍ਰੇਸ਼ਾਨੀ ਹੋਈ। ਕੈਬਿਨ ਦਾ ਤਾਪਮਾਨ ਇੰਨਾ ਵਧ ਗਿਆ ਕਿ ਕੁਝ ਯਾਤਰੀਆਂ ਨੂੰ ਸਾਹ ਲੈਣ ’ਚ ਦਿੱਕਤ ਹੋਣ ਲੱਗੀ। ਇਕ ਗਰਭਵਤੀ ਔਰਤ ਦੀ ਤਬੀਅਤ ਵੀ ਵਿਗੜ ਗਈ। ਇਸ ਤੋਂ ਬਾਅਦ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਫਲਾਈਟ ਰੱਦ ਕਰ ਦਿੱਤੀ ਗਈ। ਯਾਤਰੀ 6 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਏਅਰਪੋਰਟ ’ਤੇ ਫਸੇ ਰਹੇ। ਬੁੱਧਵਾਰ ਸਵੇਰੇ ਉਨ੍ਹਾਂ ਨੂੰ ਦੂਜੀ ਫਲਾਈਟ ਨਾਲ ਪੁਣੇ ਭੇਜਿਆ ਗਿਆ।
ਯਾਤਰੀਆਂ ਮੁਤਾਬਕ ਫਲਾਈਟ ’ਚ ਏ. ਸੀ. ਅਤੇ ਵੈਂਟੀਲੇਸ਼ਨ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਗਰਮੀ ਅਤੇ ਪ੍ਰੇਸ਼ਾਨੀ ਦੇ ਬਾਵਜੂਦ ਉਨ੍ਹਾਂ ਨੂੰ ਖਾਣ ਦੇ ਕੂਪਨ ਜਾਂ ਨਾਸ਼ਤਾ ਵੀ ਨਹੀਂ ਦਿੱਤਾ ਗਿਆ। ਫਲਾਈਟ ਨੇ ਮੰਗਲਵਾਰ ਰਾਤ ਦਿੱਲੀ ਦੇ ਆਈ. ਜੀ. ਆਈ. ਏਅਰਪੋਰਟ ਦੇ ਟਰਮੀਨਲ-1 ਤੋਂ 9:45 ਵਜੇ ਉਡਾਣ ਭਰਨੀ ਸੀ। ਸਪਾਈਸਜੈੱਟ ਦੇ ਬੁਲਾਰੇ ਨੇ ਤਕਨੀਕੀ ਖਰਾਬੀ ਅਤੇ ਇਸ ਕਾਰਨ ਹੋਈ ਦੇਰੀ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਪੁਣੇ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਐੱਸ. ਜੀ.-105 ’ਚ ਆਖਰੀ ਸਮੇਂ ’ਤੇ ਤਕਨੀਕੀ ਸਮੱਸਿਆ ਸਾਹਮਣੇ ਆਈ। ਇਸ ਤੋਂ ਬਾਅਦ ਦੂਜੀ ਫਲਾਈਟ ਦੀ ਵਿਵਸਥਾ ਕੀਤੀ ਗਈ ਅਤੇ ਯਾਤਰੀਆਂ ਨੂੰ ਪੁਣੇ ਪਹੁੰਚਾਇਆ ਗਿਆ।
'ਬਿਨਾਂ ਮਰਾਠੀ ਬੋਲੇ ਨਹੀਂ ਚੱਲੇਗੀ ਆਟੋ ਤੇ ਟੈਕਸੀ, ਲਾਇਸੈਂਸ ਵੀ ...' , ਮਹਾਰਾਸ਼ਟਰ ਸਰਕਾਰ ਦਾ ਵੱਡਾ ਫੈਸਲਾ
NEXT STORY