ਮੁੰਬਈ - ਮਹਾਰਾਸ਼ਟਰ ਸਰਕਾਰ ਨੇ ਯਾਤਰੀਆਂ ਨਾਲ ਬਿਹਤਰ ਗੱਲਬਾਤ ਅਤੇ ਜਨਤਕ ਟਰਾਂਸਪੋਰਟ ਵਿਵਸਥਾ ਨੂੰ ਸੁਚਾਰੂ ਬਣਾਉਣ ਦੇ ਮਕਸਦ ਨਾਲ ਸੂਬੇ ਭਰ ’ਚ ਸਾਰੇ ਵਪਾਰਕ ਵਾਹਨ ਚਾਲਕਾਂ ਨੂੰ ਮਰਾਠੀ ਭਾਸ਼ਾ ਦਾ ਵਿਹਾਰਕ ਗਿਆਨ ਹੋਣਾ ਲਾਜ਼ਮੀ ਕਰ ਦਿੱਤਾ ਹੈ। ਇਸ ਦੌਰਾਨ ‘ਮਹਾਰਾਸ਼ਟਰ ਮੋਟਰ ਵਾਹਨ (ਸੋਧ) ਨਿਯਮ, 2026’ ਹੇਠ ਆਟੋ-ਰਿਕਸ਼ਾ ਤੇ ਟੈਕਸੀ ਡਰਾਈਵਰਾਂ ਨੂੰ ਹੁਣ ਸਥਾਨਕ ਭਾਸ਼ਾ ’ਚ ਵਿਹਾਰਕ ਗੱਲਬਾਤ ਦੀ ਸਮਰੱਥਾ ਸਾਬਤ ਕਰਨੀ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਈਕ ਨੇ ਐਲਾਨ ਕੀਤਾ ਹੈ ਕਿ 1989 ਦੇ ਨਿਯਮਾਂ ’ਚ ਕੀਤੀ ਗਈ ਇਸ ਸੋਧ ਦਾ ਪਾਲਣ ਨਾ ਕਰਨ ’ਤੇ ਸਖ਼ਤ ਸਜ਼ਾ ਦਾ ਪ੍ਰਬੰਧ ਹੈ। ਸੂਬਾਈ ਟਰਾਂਸਪੋਰਟ ਦਫ਼ਤਰਾਂ ਨੂੰ ਪਹਿਲੀ ਵਾਰ ਨਿਯਮ ਦੀ ਉਲੰਘਣਾ ਕਰਨ ’ਤੇ ਡਰਾਈਵਰਾਂ ਦੇ ਲਾਇਸੈਂਸ ਨੂੰ 3 ਮਹੀਨੇ ਤੱਕ ਮੁਅੱਤਲ ਕਰਨ ਅਤੇ ਵਾਰ-ਵਾਰ ਉਲੰਘਣਾ ਕਰਨ ’ਤੇ ਸਦਾ ਲਈ ਰੱਦ ਕਰਨ ਦੇ ਅਧਿਕਾਰ ਦਿੱਤੇ ਗਏ ਹਨ।
ਇਹ ਨਿਯਮ ਚਾਲਕਾਂ ਦੇ ਨਾਲ-ਨਾਲ ਪਰਮਿਟ ਧਾਰਕਾਂ ਅਤੇ ਨਵੇਂ ਪਰਮਿਟ ਅਰਜ਼ੀ/ਨਵੀਨੀਕਰਨ ਕਰਵਾਉਣ ਵਾਲਿਆਂ ’ਤੇ ਵੀ ਇਕੋ ਜਿਹਾ ਲਾਗੂ ਹੋਵੇਗਾ। ਮੁੰਬਈ ਅਤੇ ਪੁਣੇ ਵਰਗੇ ਅਹਿਮ ਸ਼ਹਿਰਾਂ ’ਚ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਚਾਲਕਾਂ ਦੇ ਸਾਹਮਣੇ ਜਲਦ ਤੋਂ ਜਲਦ ਮਰਾਠੀ ਸਿੱਖਣ ਜਾਂ ਫਿਰ ਰੋਜ਼ਗਾਰ ਗੁਆਉਣ ਦਾ ਦਬਾਅ ਬਣ ਗਿਆ ਹੈ।
ਚੌਥਾ ਬੱਚਾ ਹੋਣ 'ਤੇ ਔਰਤ ਨੂੰ ਨਹੀਂ ਮਿਲੇਗੀ 'ਮੈਟਰਨਿਟੀ ਲੀਵ'! ਇਸ ਹਾਈ ਕੋਰਟ ਨੇ ਲਿਆ ਵੱਡਾ ਫੈਸਲਾ
NEXT STORY