ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸ਼ਨੀਵਾਰ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਇਕ ਦਹਾਕੇ ਵਿਚ ਚੋਣ ਕਮਿਸ਼ਨ ਦੀ ਆਜ਼ਾਦੀ ਨਾਲ ਗੰਭੀਰ ਤੌਰ ’ਤੇ ਛੇੜਛਾੜ ਕੀਤੀ ਹੈ।
ਰਮੇਸ਼ ਨੇ ਦਾਅਵਾ ਕੀਤਾ ਕਿ ਹਰਿਆਣਾ ਤੇ ਮਹਾਰਾਸ਼ਟਰ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਸਬੰਧੀ ਪ੍ਰਗਟਾਈਆਂ ਗਈਆਂ ਚਿੰਤਾਵਾਂ ਪ੍ਰਤੀ ਕਮਿਸ਼ਨ ਦਾ ਰਵੱਈਆ ਹੈਰਾਨੀਜਨਕ ਤੌਰ ’ਤੇ ਪੱਖਪਾਤੀ ਰਿਹਾ ਹੈ।
ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਆਰ. ਐੱਸ. ਐੱਸ. ਦੇ ਮੁੱਖ ਪੱਤਰ ‘ਆਰਗੇਨਾਈਜ਼ਰ’ ਨੇ ਪਹਿਲਾਂ ਆਮ ਚੋਣਾਂ ਵਿਚਾਲੇ 7 ਜਨਵਰੀ, 1952 ਨੂੰ ਕੀ ਲਿਖਿਆ ਸੀ। ਉਸ ਵਿਚ ਆਸ ਪ੍ਰਗਟ ਕੀਤੀ ਗਈ ਸੀ ਕਿ ਜਵਾਹਰ ਲਾਲ ਨਹਿਰੂ ਭਾਰਤ ਵਿਚ ਸਰਵਵਿਆਪੀ ਬਾਲਗ ਵੋਟ ਦੇ ਅਧਿਕਾਰ ਦੀ ਅਸਫਲਤਾ ਨੂੰ ਸਵੀਕਾਰ ਕਰਨ ਲਈ ਜਿਊਂਦੇ ਰਹਿਣਗੇ।
ਸ਼ਰਾਬ ਵਿੱਚ ਜ਼ਹਿਰ ਮਿਲਾ ਪੀ ਗਏ 3 ਜੀਜਾ-ਸਾਲਾ, ਇੰਸਟਾ 'ਤੇ ਰੀਲ ਪਾ ਲਿਖਿਆ, ਪਿਆਰ...
NEXT STORY