ਲਖਨਾਊ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 67ਵੇਂ ਜਨਮਦਿਨ ਦੀਆਂ ਤਿਆਰੀਆਂ ਜੋਰਾਂ 'ਤੇ ਹਨ। ਲਖਨਾਊ ਦੇ ਰਹਿਣ ਵਾਲੇ ਐਡਵੋਕੇਟ ਨਰਪਿੰਦਰ ਪਾਂਡੇ ਨੇ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ 1500 ਕਿਲੋ ਦਾ 'ਲੱਡੂ' ਅਤੇ 105 ਕਿਲੋ ਦਾ 'ਦਾਮੋਦਰ' ਘੰਟਾ ਤਿਆਰ ਕਰਵਾਇਆ ਹੈ।
ਜਾਣਕਾਰੀ ਅਨੁਸਾਰ ਨਰਪਿੰਦਰ ਪਾਂਡੇ ਨੇ ਪੀ. ਐੈੱਮ. ਮੋਦੀ ਦੇ ਜਨਮਦਿਨ ਦੇ ਵਿਸ਼ੇਸ਼ ਮੌਕੇ 'ਤੇ ਖਾਸ ਰਸਮ ਰੱਖੀ ਹੈ। ਇਹ ਰਸਮ ਲਖਨਾਊ ਕਲੈਕਟਰੇਟ ਦੇ ਨਗੇਸ਼ਵਰ ਮੰਦਿਰ 'ਚ 17 ਸਤੰਬਰ, 2017 ਨੂੰ ਦੁਪਹਿਰ ਨੂੰ ਵਜੇ ਤੋਂ ਹੋਵੇਗੀ। ਇਸ 'ਚ ਵਿਸ਼ੇਸ਼ ਰੂਪ ਨਾਲ ਤਿਆਰ 'ਦਾਮੋਦਰ' ਘੰਟਾ ਮੰਦਿਰ 'ਚ ਸਵੇਰੇ 9 ਵਜੇ ਟੰਗਿਆ ਜਾਵੇਗਾ ਅਤੇ ਠੀਕ ਦੁਪਹਿਰ 1 ਵਜੇ ਉਸ ਦੇ ਵੱਜਣ ਨਾਲ ਇਸ ਰਸਮ ਦੀ ਸ਼ੁਰੂਆਤ ਹੋਵੇਗੀ।
ਨਰਪਿੰਦਰ ਪਾਂਡੇ ਨੇ ਦੱਸਿਆ ਕਿ ਇਸ ਮੌਕੇ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ ਉਨ੍ਹਾਂ ਨੇ ਪੀ. ਐੈੱਮ. ਮੋਦੀ ਦਾ 110 ਫੁੱਟ ਦਾ ਆਦਮਕਦ ਕਟਆਉਟ ਤਿਆਰ ਕਰਵਾਇਆ ਹੈ, ਜਿਸ ਨੂੰ ਯੂ. ਪੀ. ਵਿਧਾਨਸਭਾ ਦੇ ਮੁੱਖ ਦੁਆਰ ਦੇ ਸਾਹਮਣੇ ਲਗਾਇਆ ਜਾਵੇਗਾ। ਫਿਲਹਾਲ ਪੀ. ਐੈੱਮ. ਮੋਦੀ ਦੇ ਜਨਮਦਿਨ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ 'ਤੇ ਸੈਕੜਿਆਂ ਦੀਆਂ ਗਿਣਤੀ 'ਚ ਐਡਵੋਕੇਟ ਅੱਜ ਕਲੈਕਟਰੇਟ 'ਚ ਪੀ. ਐੈੱਮ. ਮੋਦੀ ਦੇ ਜਨਮਦਿਨ ਨੂੰ ਮਿਲ ਕੇ ਮਨਾਉਣਗੇ।
ਇਸ ਨਾਲ ਹੀ ਐਡਵੋਕੇਟ 'ਚ 5 ਨਦੀਆਂ ਦੇ ਜਲ ਨੂੰ ਮਿਲ ਕੇ ਜਲ-ਅਭਿਸ਼ੇਕ ਕੀਤਾ ਜਾਵੇਗਾ। ਨਰਪਿੰਦਰ ਪਾਂਡੇ ਨੇ ਦੱਸਿਆ ਕਿ ਜਿਵੇਂ ਪੀ. ਐੈੱਮ. ਮੋਦੀ ਆਪਣੇ ਜ਼ਿੰਦਗੀ ਦੇ 67 ਸਾਲਾਂ ਪੂਰੇ ਕਰ ਚੁੱਕੇ ਹਨ, ਇਸ ਨੂੰ ਯਾਦਗਾਰ ਬਣਾਉਣ ਲਈ 67 ਕਿਲੋ ਦੇ ਬੂੰਦੀ ਦੇ ਲੱਡੂ ਨਾਲ ਭੋਗ ਲਗਾਇਆ ਜਾਵੇਗਾ। ਇਸ ਨਾਲ ਹੀ ਕੁਲ 1500 ਕਿਲੋ ਦੇ ਲੱਡੂ ਨੂੰ ਪ੍ਰਸਾਦ ਰੂਪ 'ਚ ਵੰਡਿਆ ਜਾਵੇਗਾ।
ਮਨੀਸ਼ ਤਿਵਾਰੀ ਨੇ ਪੀ.ਐਮ ਮੋਦੀ ਲਈ ਬੋਲੇ ਅਪਸ਼ਬਦ, ਛਿੜਿਆ ਵਿਵਾਦ
NEXT STORY