ਨਵੀਂ ਦਿੱਲੀ (ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਪ੍ਰਿੰਸ ਸ਼ਾਹ ਮੁਹੰਮਦ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਊਦ ਦੇ ਨਾਲ ਭਾਰਤ ਤੇ ਸਾਊਦੀ ਅਰਬ ਵਿਚਾਲੇ ਰਣਨੀਤਕ ਸਾਂਝੇਦਾਰੀ ਦੇ ਭਵਿੱਖ ਨੂੰ ਲੈ ਕੇ ਗੱਲਬਾਤ ਕੀਤੀ। ਸੂਤਰਾਂ ਨੇ ਦੱਸਿਆ ਕਿ ਦੋਵਾਂ ਆਗਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਾਂਝੇਦਾਰੀ ਦੇ ਭਵਿੱਖ ਸਵਰੂਮ ਤੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਵਿਚਾਰ ਵਟਾਂਦਰਾ ਕੀਤਾ। ਦੋਵਾਂ ਧਿਰਾਂ ਨੇ ਅੱਤਵਾਦ, ਹਿੰਸਾ ਤੇ ਨਾਗਰਿਕ ਜੀਵਨ ਦੇ ਨੁਕਸਾਨ ਹੋਣ ਸਬੰਧੀ ਪ੍ਰੇਸ਼ਾਨੀਆਂ ਸਾਂਝੀਆਂ ਕੀਤੀਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਦੇ ਲੀਡਰਾਂ ਨੇ ਹਾਈਕਮਾਨ ਨਾਲ ਕੀਤੀ ਮੀਟਿੰਗ, 'ਆਪ' ਨਾਲ ਗੱਠਜੋੜ ਬਾਰੇ ਹੋਈ ਚਰਚਾ
ਪ੍ਰਧਾਨ ਮੰਤਰੀ ਨੇ ਬਾਅਦ ਵਿਚ ਐਕਸ 'ਤੇ ਪੋਸਟ ਕੀਤਾ, "ਭਾਰਤ ਤੇ ਸਾਊਦੀ ਅਰਬ ਵਿਚਾਲੇ ਰਣਨੀਤਕ ਸਾਂਝੇਦਾਰੀ ਦੇ ਭਵਿੱਖ 'ਤੇ ਮੇੇਰੇ ਭਰਾ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦਲੁਅਜ਼ੀਜ਼ ਅਲ ਸਊਦ ਦੇ ਨਾਲ ਚੰਗੀ ਗੱਲਬਾਤ ਹੋਈ। ਅਸੀਂ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਵਿਚਾਰ ਵਟਾਂਦਰਾ ਕੀਤਾ ਤੇ ਅੱਤਵਾਦ, ਹਿੰਸਾ ਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਨੁਕਸਾਨ ਬਾਰੇ ਪ੍ਰੇਸ਼ਾਨੀਆਂ ਸਾਂਝੀਆਂ ਕੀਤੀਆਂ। ਇਲਾਕੇ ਵਿਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਲਈ ਮਿੱਲ ਕੇ ਕੰਮ ਕਰਨ 'ਤੇ ਸਹਿਮਤੀ ਜਤਾਈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੁੰਦ ਨੇ ਮੱਠੀ ਪਾਈ ਰੇਲਗੱਡੀਆਂ ਦੀ ਰਫ਼ਤਾਰ! ਪੂਰੇ ਦੇਸ਼ ’ਚ 140 ਅਤੇ ਪੰਜਾਬ ’ਚ 40 ਟਰੇਨਾਂ ਰੱਦ
NEXT STORY