ਭੋਪਾਲ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ’ਚ ‘ਸ਼੍ਰੀ ਮਹਾਕਾਲ ਲੋਕ’ (ਕਾਰੀਡੋਰ) ਦੇ ਪਹਿਲੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸੋਮਵਾਰ ਨੂੰ ਕਿਹਾ,‘‘ਇਹ ਸਾਡੇ ਸਾਰਿਆਂ ਲਈ ਯਾਦਗਾਰ ਪਲ ਹੋਵੇਗਾ। ਪੂਰਾ ਸੂਬਾ ਉਸ ਪਲ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਅਸੀਂ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸਮਾਗਮ ’ਚ ਹਿੱਸਾ ਲਵਾਂਗੇ।’’ ਇਕ ਅਧਿਕਾਰੀ ਨੇ ਦੱਸਿਆ ਕਿ 900 ਮੀਟਰ ਤੋਂ ਵੱਧ ਲੰਬਾ ਮਹਾਕਾਲ ਲੋਕ ਕਾਰੀਡੋਰ ਪੁਰਾਣੀ ਰੁਦਰ ਸਾਗਰ ਝੀਲ ਦੇ ਚਾਰੇ ਪਾਸੇ ਫੈਲਿਆ ਹੋਇਆ ਹੈ। ਉਜੈਨ ਸਥਿਤ ਵਿਸ਼ਵ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਦੇ ਆਲੇ-ਦੁਆਲੇ ਦੇ ਖੇਤਰ ਦਾ ਮੁੜ ਵਿਕਾਸ ਕਰਨ ਦੇ ਪ੍ਰਾਜੈਕਟ ਦੇ ਤਹਿਤ ਰੁਦਰ ਸਾਗਰ ਝੀਲ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਦੇਸ਼ ਦੇ 12 ‘ਜੋਤਿਰਲਿੰਗਾਂ’ ’ਚੋਂ ਇਕ ਇੱਥੇ ਮਹਾਕਾਲੇਸ਼ਵਰ ਮੰਦਰ ’ਚ ਸਥਾਪਿਤ ਹੈ ਅਤੇ ਇੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਆਉਂਦੇ ਹਨ।
ਇਹ ਵੀ ਪੜ੍ਹੋ : ਹਰ ਜ਼ਿਲ੍ਹੇ ’ਚ 75 ਅੰਮ੍ਰਿਤ ਸਰੋਵਰ ਸਥਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਿਆ ਜੰਮੂ-ਕਸ਼ਮੀਰ
ਉਨ੍ਹਾਂ ਕਿਹਾ ਕਿ ਕਾਰੀਡੋਰ ਲਈ ਦੋ ਵਿਸ਼ਾਲ ਪ੍ਰਵੇਸ਼ ਦਵਾਰ- ਨੰਦੀ ਦਵਾਰ ਅਤੇ ਪਿਨਾਕੀ ਦਵਾਰ ਬਣਾਏ ਗਏ ਹਨ। ਇਹ ਗਲਿਆਰਾ ਮੰਦਰ ਦੇ ਪ੍ਰਵੇਸ਼ ਦਵਾਰ ਵੱਲ ਜਾਂਦਾ ਹੈ ਅਤੇ ਰਸਤੇ ’ਚ ਮਨਮੋਹਕ ਤੇ ਸ਼ਾਨਦਾਰ ਦ੍ਰਿਸ਼ ਵਿਖਾਈ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮਹਾਕਾਲ ਮੰਦਰ ਦੇ ਨਵੇਂ ਬਣੇ ਕਾਰੀਡੋਰ ਨੂੰ 108 ਥੰਮ੍ਹਾਂ ’ਤੇ ਬਣਾਇਆ ਗਿਆ ਹੈ, 910 ਮੀਟਰ ਦਾ ਇਹ ਪੂਰਾ ਮਹਾਕਾਲ ਮੰਦਰ ਇਨ੍ਹਾਂ ਥੰਮ੍ਹਾਂ ’ਤੇ ਟਿਕਿਆ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੰਗਲਵਾਰ ਸ਼ਾਮ ਨੂੰ ਹੋਣ ਵਾਲੇ ਵਿਸ਼ਾਲ ਸ਼ਾਨਦਾਰ ਸਮਾਗਮ ਲਈ ਵਿਅਪਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਸੂਬੇ ਦੀ ਰਾਜਧਾਨੀ ਭੋਪਾਲ ਤੋਂ ਲਗਭਗ 200 ਕਿਲੋਮੀਟਰ ਦੂਰ ਸਥਿਤ 856 ਕਰੋੜ ਰੁਪਏ ਦੇ ਮਹਾਕਾਲੇਸ਼ਵਰ ਮੰਦਰ ਕਾਰੀਡੋਰ ਵਿਕਾਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ।
ਇਹ ਵੀ ਪੜ੍ਹੋ : ਕੇਰਲ : 70 ਸਾਲਾਂ ਤੋਂ ਮੰਦਰ ਦੀ ਝੀਲ 'ਚ ਰਹਿ ਰਹੇ 'ਸ਼ਾਕਾਹਾਰੀ' ਮਗਰਮੱਛ ਦੀ ਮੌਤ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਨੂੰ ਮਹਾਕਾਲ ਲੋਕ ਦਾ ਦੌਰਾ ਕਰ ਕੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਚੌਹਾਨ ਨੇ ਕਿਹਾ ਕਿ ਮਹਾਕਾਲੇਸ਼ਵਰ ਮੰਦਰ ਅਤੇ ਮਹਾਕਾਲ ਲੋਕ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਰਹੱਸਮਈ ਅਤੇ ਅਦਭੁਤ ਕੰਪਲੈਕਸ ਲੋਕਾਂ ਦੇ ਦਿਲਾਂ ’ਚ ਸਥਾਈ ਜਗ੍ਹਾ ਬਣਾ ਲਵੇਗਾ। ਇਸ ਮੌਕੇ ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵਿਸ਼ਨੂੰ ਦੱਤ ਸ਼ਰਮਾ, ਸੂਬੇ ਦੇ ਮੰਤਰੀ ਭੂਪੇਂਦਰ ਸਿੰਘ ਅਤੇ ਮੋਹਨ ਯਾਦਵ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੌਥੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਵਲੋਂ ਨਮਨ, ਕਿਹਾ- ਸਿੱਖ ਇਤਿਹਾਸ ’ਚ ਗੁਰੂ ਸਾਹਿਬ ਦਾ ਅਮਿੱਟ ਯੋਗਦਾਨ
NEXT STORY