ਤੁਮਕੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੇ ਕਰਨਾਟਕ ਦੌਰੇ 'ਤੇ ਹਨ। ਆਪਣੇ ਦੌਰੇ ਦੇ ਪਹਿਲੇ ਦਿਨ ਪੀ.ਐੱਮ. ਮੋਦੀ ਨੇ ਤੁਮਕੁਰ 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਦੀ ਤੀਜੀ ਕਿਸ਼ਤ ਜਾਰੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕ੍ਰਿਸ਼ੀ ਕਰਮਨ ਐਵਾਰਡ ਵੀ ਦਿੱਤੇ। ਇਸ ਤੋਂ ਪਹਿਲਾਂ ਮੋਦੀ ਨੇ ਸ਼੍ਰੀ ਸਿੱਧਗੰਗਾ ਮਠ 'ਚ ਆਯੋਜਿਤ ਪ੍ਰੋਗਰਾਮ 'ਚ ਸੰਤ ਸ਼ਿਵ ਕੁਮਾਰ ਸਵਾਮੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਤਾਂ ਦੇ ਦਿਖਾਏ ਮਾਰਗ ਕਾਰਨ ਹੀ 21ਵੀਂ ਸਦੀ ਦੇ ਤੀਜੇ ਦਹਾਕੇ 'ਚ ਉਮੀਦ ਅਤੇ ਉਤਸ਼ਾਹ ਨਾਲ ਕਦਮ ਰੱਖੇ ਜਾ ਸਕੇ ਹਨ।
8 ਕਰੋੜ ਕਿਸਾਨਾਂ ਦੇ ਖਾਤਿਆਂ 'ਚ ਪੈਸਾ ਜਮ੍ਹਾ ਕੀਤਾ ਗਿਆ
ਤੁਮਕੁਰ ਦੇ ਪ੍ਰੋਗਰਾਮ 'ਚ ਬੋਲਦੇ ਨੇ ਮੋਦੀ ਨੇ ਕਿਹਾ,''ਅੱਜ ਹੀ ਤਾਮਿਲਨਾਡੂ ਅਤੇ ਕਰਨਾਟਕ ਦੇ ਮੱਛੀਪਾਲਕਾਂ ਨੂੰ ਡੀਪ ਸੀ ਫਿਸ਼ਿੰਗ ਬੋਟ ਅਤੇ ਟਰਾਂਸਪਾਂਡਰ ਦਿੱਤੇ ਗਏ ਹਨ, ਇਸ ਲਈ ਵਧਾਈ। ਅੱਜ ਪੀ.ਐੱਮ. ਮਿਸ਼ਨ ਕਿਸਾਨ ਸਨਮਾਨ ਫੰਡ ਦੇ ਅਧੀਨ 8 ਕਰੋੜ ਕਿਸਾਨਾਂ ਦੇ ਖਾਤਿਆਂ 'ਚ ਪੈਸਾ ਜਮ੍ਹਾ ਕੀਤਾ ਗਿਆ ਹੈ। ਇੰਨੇ ਘੱਟ ਸਮੇਂ 'ਚ ਇਹ ਉਪਲੱਬਧੀ ਹਾਸਲ ਕਰਨਾ ਵੱਡੀ ਗੱਲ ਹੈ। ਦੇਸ਼ ਦੇ 6 ਕਰੋੜ ਪਰਿਵਾਰਾਂ ਦੇ ਖਾਤੇ 'ਚ 12 ਹਜ਼ਾਰ ਕਰੋੜ ਰੁਪਏ ਜਮ੍ਹਾ ਕੀਤੇ ਗਏ ਹਨ।
ਦਿੱਲੀ ਤੋਂ ਕਿਸਾਨਾਂ ਦੇ ਖਾਤਿਆਂ 'ਚ ਜਮ੍ਹਾ ਕੀਤਾ ਜਾਂਦਾ ਹੈ
ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ,''ਇਕ ਸਮਾਂ ਸੀ, ਦੇਸ਼ 'ਚ ਗਰੀਬਾਂ ਅਤੇ ਕਿਸਾਨਾਂ ਲਈ ਇਕ ਰੁਪਏ ਭੇਜਿਆ ਜਾਂਦਾ ਸੀ ਪਰ ਉਨ੍ਹਾਂ ਤੱਕ ਸਿਰਫ਼ 15 ਪੈਸੇ ਪੁੱਜਦੇ ਸਨ, 85 ਪੈਸੇ ਵਿਚੌਲੇ ਖਾ ਜਾਂਦੇ ਸਨ। ਅੱਜ ਸਾਰਾ ਪੈਸਾ ਦਿੱਲੀ ਤੋਂ ਕਿਸਾਨਾਂ ਦੇ ਖਾਤਿਆਂ 'ਚ ਜਮ੍ਹਾ ਕੀਤਾ ਜਾਂਦਾ ਹੈ।'' ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਵੀਰਵਾਰ ਸ਼ਾਮ ਨੂੰ 5 ਡੀ.ਆਰ.ਡੀ.ਓ. ਨੌਜਵਾਨ ਵਿਗਿਆਨੀ ਪ੍ਰਯੋਗਸ਼ਾਲਾਵਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਵੀਰਵਾਰ ਨੂੰ ਰਾਜ ਭਵਨ 'ਚ ਰੁਕਣਗੇ। ਮੋਦੀ ਸ਼ੁੱਕਰਵਾਰ ਨੂੰ ਬੈਂਗਲੁਰੂ 'ਚ ਕ੍ਰਿਸ਼ੀ (ਖੇਤੀਬਾੜੀ) ਵਿਗਿਆਨ ਯੂਨੀਵਰਸਿਟੀ 'ਚ 107ਵੀਂ ਭਾਰਤੀ ਵਿਗਿਆਨ ਕਾਂਗਰਸ ਦਾ ਉਦਘਾਟਨ ਵੀ ਕਰਨਗੇ।
ਮਹਾਰਾਸ਼ਟਰ ਪੁਲਸ ਨੂੰ ਮਿਲਣਗੇ ਆਧੁਨਿਕ ਹਥਿਆਰ : ਊਧਵ ਠਾਕਰੇ
NEXT STORY