ਪਟਨਾ- 'ਸੇਵਾ ਹੀ ਸੰਗਠਨ' ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਦੇ ਭਾਜਪਾ ਵਰਕਰ ਅਤੇ ਸਾਥੀ ਵਧਾਈ ਦੇ ਯੋਗ ਹਨ। ਬਾਕੀ ਲੋਕ ਕਹਿੰਦੇ ਹਨ ਕਿ ਪੂਰਬੀ ਭਾਰਤ 'ਚ ਜ਼ਿਆਦਾ ਗਰਮੀ ਹੈ, ਉੱਥੇ ਕੋਰੋਨਾ ਜ਼ਿਆਦਾ ਫੈਲੇਗਾ ਪਰ ਤੁਸੀਂ ਲੋਕਾਂ ਨੇ ਸਾਰਿਆਂ ਨੂੰ ਗਲਤ ਸਾਬਤ ਕਰ ਦਿੱਤਾ। ਪੀ.ਐੱਮ. ਮੋਦੀ ਨੇ ਬਿਹਾਰ ਭਾਜਪਾ ਦੇ ਵਰਕਰਾਂ ਨੂੰ ਕਿਹਾ ਕਿ ਮੈਂ ਦੇਖ ਰਿਹਾ ਹਾਂ ਕਿ ਯੂ.ਪੀ. ਅਤੇ ਬਿਹਾਰ ਵਰਗੇ ਸੂਬਿਆਂ ਲਈ ਕਾਫ਼ੀ ਚੁਣੌਤੀ ਹੈ। ਤੁਸੀਂ ਵਾਪਸ ਆਏ ਮਜ਼ਦੂਰਾਂ ਦੇ ਕਲਿਆਣ ਕਰਨ ਦਾ ਬੀੜਾ ਚੁੱਕਿਆ ਹੈ। ਆਫ਼ਤ ਦੀ ਘੜੀ 'ਚ ਅੱਗੇ ਵੀ ਇਸੇ ਤਰ੍ਹਾਂ ਜੀ-ਜਾਨ ਨਾਲ ਲੱਗੇ ਰਹੋ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਭਾਜਪਾ ਦੇ ਕਈ ਵਰਕਰਾਂ ਨਾਲ ਡਿਜ਼ੀਟਲ ਸਮੀਖਿਆ ਬੈਠਕ ਕੀਤੀ। ਇਹ ਸਮੀਖਿਆ ਬੈਠਕ ਕੋਰੋਨਾ ਕਾਲ 'ਚ ਭਾਜਪਾ ਵਰਕਰ ਵਲੋਂ ਕੀਤੇ ਗਏ ਕੰਮਾਂ ਨਾਲ ਆਉਣ-ਜਾਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਕੋਰੋਨਾ ਦੀ ਲੜਾਈ ਲੜੀ ਹੈ, ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਰਕਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਗੇ ਵੀ ਇਸ ਤਰ੍ਹਾਂ ਲੋਕਾਂ ਦੀ ਮਦਦ ਕਰਦੇ ਰਹਿਣ। ਬਿਹਾਰ ਪ੍ਰਦੇਸ਼ ਭਾਜਪਾ ਦਫ਼ਤਰ 'ਚ ਪ੍ਰਧਾਨ ਮੰਤਰੀ ਦੀ ਡਿਜ਼ੀਟਲ ਸਮੀਖਿਆ ਬੈਠਕ 'ਚ ਡਿਪਟੀ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਬਿਹਾਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਡਾਕਟਰ ਸੰਜੇ ਜਾਇਸਵਾਲ, ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਅਤੇ ਬਿਹਾਰ ਇੰਚਾਰਜ ਭੂਪੇਂਦਰ ਯਾਦਵ, ਬਿਹਾਰ ਸਰਕਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਅਤੇ ਬਿਹਾਰ ਸਰਕਾਰ ਦੇ ਮਾਰਗ ਨਿਰਮਾਣ ਮੰਤਰੀ ਨੰਦਕਿਸ਼ੋਰ ਯਾਦਵ ਸਮੇਤ ਭਾਜਪਾ ਦੇ ਕਈ ਨੇਤਾ ਮੌਜੂਦ ਹਨ।
ਡਾਕਟਰ ਸੰਜੇ ਜਾਇਸਵਾਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਨਾਲ ਬਿਹਾਰ ਦੇ ਭਾਜਪਾ ਵਰਕਰਾਂ ਨੇ ਕੋਰੋਨਾ ਇਨਫੈਕਸ਼ਨ ਕਾਲ 'ਚ ਕੰਮ ਕੀਤਾ ਹੈ। ਬਿਹਾਰ ਦੀ ਸਮੀਖਿਆ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੋਜਪੁਰੀ 'ਚ ਬਿਹਾਰ ਦੇ ਸਾਰੇ ਭਾਜਪਾ ਵਰਕਰਾਂ ਨੂੰ ਧੰਨਵਾਦ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦੇਵੋਗੇ ਅਤੇ ਕੋਰੋਨਾ ਇਨਫੈਕਸ਼ਨ ਕਾਲ 'ਚ ਤੁਸੀਂ ਲੋਕ ਜਨਤਾ ਦੀ ਭਰਪੂਰ ਸੇਵਾ ਕਰੋਗੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਬਿਹਾਰ ਸਰਕਾਰ ਆਪਣੇ ਹਰ ਪੱਧਰ 'ਤੇ ਕੋਰੋਨਾ ਇਨਫੈਕਸ਼ਨ ਦੀ ਲੜਾਈ ਲੜ ਰਹੀ ਹੈ।
ਬਿਹਾਰ 'ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਗਈ ਜਾਨ
NEXT STORY