ਚੰਬਾ– ਜ਼ਿਲ੍ਹਾ ਚੰਬਾ ਅਧੀਨ ਤੀਸਾ ਉਪਮੰਡਲ ਤਹਿਤ ਟਿਕਰੀਗੜ੍ਹ ’ਚ ਸ਼ਨੀਵਾਰ ਸਵੇਰੇ ਇਕ ਨਿੱਜੀ ਬੱਸ ਦੁਰਘਟਨਾਗ੍ਰਸਤ ਹੋ ਗਈ। ਬੱਸ ਚਾਲਕ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦੁਰਘਟਨਾ ’ਚ ਕਿਸੇ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਅਜੇ ਕੋਈ ਸੂਚਨਾ ਨਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਸੜਕ ’ਤੇ ਹੀ ਪਲਟ ਗਈ। ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ। ਨਿੱਜੀ ਬੱਸ ਚਰੜਾ ਤੋਂ ਭੰਜਰਾੜੂ ਵਲ ਜਾ ਰਹੀ ਸੀ।
ਨਿੱਜੀ ਮਹਿਬੂਬ ਬੱਸ ਸਰਵਿਸ ਦੇਹਰੋਗ ’ਚ ਮਝੋਗਾ ਦੇ ਨੇੜੇ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਬੱਸ ਸੜਕ ’ਤੇ ਹੀ ਪਲਟ ਗਈ। ਬੱਸ ਸਵਾਰੀਆਂ ਨਾਲ ਭਰੀ ਸੀ, ਗਨੀਮਤ ਇਹ ਰਹੀ ਕਿ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਤੀਸਾ ਹਸਪਤਾਲ ਪਹੁੰਚਾਇਆ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਡਰਾਈਵਰ ਸਾਈਡ ਦਾ ਮੇਨ ਪੱਟਾ ਟੁੱਟਣ ਕਾਰਨ ਇਹ ਹਾਦਸਾ ਹੋਇਆ ਹੈ ਪਰ ਡਰਾਈਵਰ ਦੀ ਸਮਝਦਾਰੀ ਨਾਲ ਬਹੁਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਲਾਂਕਿ, ਪ੍ਰਸ਼ਾਸਨ ਵਲੋਂ ਹਾਦਸੇ ਦੀ ਜਾਂਚ ਕਰਵਾਈ ਜਾ ਰਹੀ ਹੈ।
ਕਿਸਾਨ ਹੁਣ ਘਰ ਬੈਠੇ ਮੋਬਾਇਲ ਐਪ ’ਤੇ ਲੈ ਸਕਣਗੇ ‘ਖੇਤੀ ਯੰਤਰ’
NEXT STORY