ਹੈਦਰਾਬਾਦ- ਵਿਦਿਆਰਥਣਾਂ ਨੇ ਗਰਲਜ਼ ਹੋਸਟਲ ਦੇ ਬਾਥਰੂਮ 'ਚ ਵੀਡੀਓ ਰਿਕਾਰਡਿੰਗ ਦਾ ਇਲਜ਼ਾਮ ਲਗਾਇਆ। ਬਾਥਰੂਮ 'ਚ ਕੈਮਰੇ ਨਾਲ ਵੀਡੀਓ ਰਿਕਾਰਡ ਕਰਨ ਦੇ ਦੋਸ਼ਾਂ ਤੋਂ ਬਾਅਦ ਤਣਾਅ ਵਧ ਗਿਆ ਹੈ। ਇਹ ਮਾਮਲਾ ਤੇਲੰਗਾਨਾ ਦੇ ਮੇਡਚਲ ਵਿਚ ਸਥਿਤ ਸੀ.ਐੱਮ.ਆਰ. ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਗਰਲਜ਼ ਹੋਸਟਲ ਦਾ ਹੈ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਲਗਭਗ 300 ਪ੍ਰਾਈਵੇਟ ਵੀਡੀਓਜ਼ ਬਣਾਏ ਗਏ ਹਨ। ਉਨ੍ਹਾਂ ਨੂੰ ਇਸ ਘਟਨਾ ਵਿਚ ਹੋਸਟਲ ਸਟਾਫ਼ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਵਿਦਿਆਰਥਣਾਂ ਨੇ ਕਾਲਜ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਅਤੇ ਧਰਨੇ ’ਤੇ ਬੈਠ ਗਈਆਂ।
ਇਹ ਵੀ ਪੜ੍ਹੋ- ਮਾਂ ਨੇ ਹੱਥੀਂ ਮਾਰ ਮੁਕਾਏ ਲਾਡਾਂ ਨਾਲ ਪਾਲੇ ਜੁੜਵਾ ਪੁੱਤ, ਹੈਰਾਨ ਕਰ ਦੇਵੇਗੀ ਵਜ੍ਹਾ
ਧਰਨੇ 'ਤੇ ਬੈਠੀਆਂ ਵਿਦਿਆਰਥਣਾਂ
ਵਿਦਿਆਰਥਣਾਂ ਨੇ ਕਾਲਜ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਅਤੇ ਧਰਨੇ ’ਤੇ ਬੈਠ ਗਈਆਂ। ਇਸ ਤੋਂ ਬਾਅਦ ਵੱਡੀ ਗਿਣਤੀ ’ਚ ਵਿਦਿਆਰਥਣਾਂ ਨੇ ਰੋਸ ਵਿਖਾਵਾ ਕਰਦਿਆਂ ਨਾਅਰੇ ਲਗਾਏ। ਪੁਲਸ ਨੇ ਮਾਮਲੇ 'ਚ ਕਾਰਵਾਈ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਕੇਸ ਦਰਜ ਕੀਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਹੋਵੇਗੀ। ਸੀ.ਐਮ.ਆਰ. ਇੰਸਟੀਚਿਊਟ ਆਫ ਟੈਕਨਾਲੋਜੀ ਦੇ ਡਾਇਰੈਕਟਰ ਜੰਗਾ ਰੈਡੀ ਨੇ ਗਰਲਜ਼ ਹੋਸਟਲ ਦੇ ਬਾਥਰੂਮ 'ਚ ਲੱਗੇ ਕੈਮਰੇ ਬਾਰੇ ਦੱਸਿਆ ਕਿ ਸਾਨੂੰ ਵਿਦਿਆਰਥਣਾਂ ਦੀ ਸ਼ਿਕਾਇਤ ਮਿਲੀ। ਅਸੀਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਮਹਾਕੁੰਭ ’ਚ ਬਲਾਸਟ ਦੀ ਧਮਕੀ, ਕਿਹਾ-1000 ਹਿੰਦੂ ਮਾਰਾਂਗੇ
5 ਮੁਲਾਜ਼ਮਾਂ ਦੀ ਸ਼ਮੂਲੀਅਤ ਦਾ ਸ਼ੱਕ
ਸਹਾਇਕ ਪੁਲਸ ਕਮਿਸ਼ਨਰ ਸ੍ਰੀਨਿਵਾਸ ਰੈਡੀ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੂੰ ਹੋਸਟਲ ਦੇ ਪੰਜ ਮੁਲਾਜ਼ਮਾਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਅਸੀਂ ਬਾਥਰੂਮ ਦੀ ਖਿੜਕੀ ’ਤੇ ਮਿਲੇ ਫਿੰਗਰਪ੍ਰਿੰਟਸ ਦੀ ਪੁਸ਼ਟੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਪੰਜ ਸ਼ੱਕੀਆਂ ਦੇ ਫ਼ੋਨ ਚੈੱਕ ਕਰ ਚੁੱਕੇ ਹਾਂ ਪਰ ਕੋਈ ਵੀਡੀਓ ਨਹੀਂ ਮਿਲਿਆ। ਹਾਲਾਂਕਿ ਫੋਨ ਨੂੰ ਫੋਰੈਂਸਿਕ ਲੈਬ ਵਿਚ ਭੇਜਿਆ ਗਿਆ ਹੈ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕੀ ਕੋਈ ਵੀਡੀਓ ਡਿਲੀਟ ਤਾਂ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ- ਯਾਤਰੀ ਧਿਆਨ ਦੇਣ; ਟਰੇਨ ਅਤੇ ਉਡਾਣਾਂ ਲੇਟ
'ਕੁੜੀਆਂ ਦੀ ਸੁਰੱਖਿਆ ਦੀ ਮੰਗ'
ਇਕ ਵਿਦਿਆਰਥਣ ਦੇ ਮਾਤਾ-ਪਿਤਾ ਨੇ ਕਿਹਾ ਕਿ ਸਾਨੂੰ ਬੀਤੀ ਰਾਤ ਸਾਡੀ ਬੇਟੀ ਦਾ ਫੋਨ ਆਇਆ। ਉਹ ਰੋ ਰਹੀ ਸੀ। ਉਹ ਵੀਡੀਓ ਬਾਰੇ ਗੱਲ ਕਰ ਰਹੀ ਸੀ। ਅਸੀਂ ਆਪਣੀਆਂ ਬੇਟੀਆਂ ਦੀ ਸੁਰੱਖਿਆ ਦੀ ਮੰਗ ਕਰ ਰਹੇ ਹਾਂ। ਅਸੀਂ ਆਪਣੀਆਂ ਬੱਚੀਆਂ ਨਾਲ ਕੁਝ ਵੀ ਹੁੰਦੇ ਹੋਏ ਨਹੀਂ ਦੇਖ ਸਕਦੇ। ਅਸੀਂ ਇੱਥੇ ਪ੍ਰਬੰਧਕਾਂ ਨਾਲ ਗੱਲ ਕਰਨ ਆਏ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Patanjali, Amul ਵਰਗੇ 18 ਵੱਡੇ ਬ੍ਰਾਂਡਾਂ ਦੇ ਘਿਓ 'ਚ ਮਿਲਿਆ ਖ਼ਤਰਨਾਕ ਕੈਮੀਕਲ
NEXT STORY