ਨਵੀਂ ਦਿੱਲੀ/ਗੁਜਰਾਤ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਿਆਸਤ ਵਿਚ ਕਦਮ ਰੱਖਣ ਤੋਂ ਬਾਅਦ 12 ਮਾਰਚ ਨੂੰ ਗੁਜਰਾਤ ਦੇ ਗਾਂਧੀਨਗਰ 'ਚ ਪੁੱਜੀ ਸੀ, ਜਿੱਥੇ ਉਨ੍ਹਾਂ ਨੇ ਆਪਣਾ ਪਹਿਲਾ ਭਾਸ਼ਣ ਦਿੱਤਾ। ਪ੍ਰਿਯੰਕਾ ਦੇ ਇਸ ਭਾਸ਼ਣ ਲੈ ਕੇ ਸੋਸ਼ਲ ਸਾਈਟ ਟਵਿੱਟਰ 'ਤੇ ਪ੍ਰਕਿਰਿਆਵਾਂ ਆ ਰਹੀਆਂ ਹਨ, ਜਿਸ 'ਤੇ ਉਨ੍ਹਾਂ ਨੇ ਜਵਾਬ ਵੀ ਦਿੱਤਾ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''ਮੈਂ ਸੋਚਿਆ ਸ਼ਾਇਦ ਕਿਸੇ ਨੇ ਧਿਆਨ ਨਹੀਂ ਦਿੱਤਾ।'' ਗੁਜਰਾਤ ਵਿਚ ਦਿੱਤੇ ਗਏ ਭਾਸ਼ਣ ਵਿਚ ਸਭ ਤੋਂ ਚੰਗੀ ਗੱਲ ਇਹ ਸੀ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਭੈਣਾਂ ਅਤੇ ਭਰਾਵਾਂ' ਤੋਂ ਕੀਤੀ ਸੀ। ਅਜਿਹਾ ਸੰਬੋਧਨ ਹੁਣ ਤਕ ਜਾਰੀ ਉਸ ਟਰੈਂਡ ਤੋਂ ਵੱਖਰਾ ਹੈ, ਜਿਸ 'ਚ ਨੇਤਾ 'ਭਰਾਵਾਂ ਅਤੇ ਭੈਣਾਂ' ਤੋਂ ਭਾਸ਼ਣ ਦੀ ਸ਼ੁਰੂਆਤ ਕਰਦੇ ਹਨ। ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਟਵੀਟ ਕਰ ਕੇ ਇਹ ਗੱਲ ਆਖੀ।
ਸੁਸ਼ਮਿਤਾ ਦੇਵ ਦੀ ਇਸੇ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਿਯੰਕਾ ਨੇ ਲਿਖਿਆ ਹੈ, ''ਮੈਨੂੰ ਲੱਗਾ ਸ਼ਾਇਦ ਕਿਸੇ ਨੇ ਇਸ 'ਤੇ ਧਿਆਨ ਹੀ ਨਹੀਂ ਦਿੱਤਾ।'' ਗੁਜਰਾਤ ਦੇ ਗਾਂਧੀਨਗਰ ਵਿਚ ਪ੍ਰਿਯੰਕਾ ਨੇ ਮਹਿਜ ਸਾਢੇ 7 ਮਿੰਟ ਹੀ ਭਾਸ਼ਣ ਦਿੱਤਾ ਅਤੇ ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਹੋਣ ਦੀ ਗੱਲ ਆਖੀ ਸੀ। ਉਨ੍ਹਾਂ ਨੇ ਫਜ਼ੂਲ ਮੁੱਦਿਆਂ 'ਚ ਨਾ ਉਲਝਣ ਦੀ ਅਪੀਲ ਕੀਤੀ ਸੀ। ਪ੍ਰਿਯੰਕਾ ਨੇ ਕਿਹਾ ਸੀ ਕਿ ਮੁੱਦੇ ਇਹ ਹਨ ਕਿ ਨੌਜਵਾਨ ਅੱਗੇ ਕਿਵੇਂ ਵੱਧਣ, ਮਹਿਲਾਵਾਂ ਦੀ ਸੁਰੱਖਿਆ ਯਕੀਨੀ ਕਿਵੇਂ ਹੋਵੇ, ਕਿਸਾਨਾਂ ਲਈ ਕੀ ਕੀਤਾ ਜਾਵੇ, ਇਹ ਮੁੱਦੇ ਅਹਿਮ ਹਨ। ਤੁਹਾਨੂੰ ਆਪਣਾ ਭਵਿੱਖ ਚੁਣਨਾ ਹੈ।
ਖੱਬੇ ਪੱਖੀ ਪਾਰਟੀਆਂ 17 ਮਾਰਚ ਨੂੰ ਜੀਂਦ 'ਚ ਕਰਨਗੀਆਂ ਰੈਲੀ
NEXT STORY