ਨਵੀਂ ਦਿੱਲੀ (ਵਾਰਤਾ)— ਕਾਂਗਰਸ ਜਨਰਲ ਸਕੱਤਰ ਅਤੇ ਪੂਰਬੀ-ਉੱਤਰ ਪ੍ਰਦੇਸ਼ ਦੀ ਮੁਖੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਚੋਣਾਂ ਤੋਂ ਬਾਅਦ ਸਰਵੇਖਣ (ਐਗਜ਼ਿਟ ਪੋਲ) ਨੂੰ ਵਿਰੋਧੀ ਧਿਰ ਦਾ ਹੌਸਲਾ ਤੋੜਨ ਦੀ ਸਾਜਿਸ਼ ਕਰਾਰ ਦਿੱਤਾ। ਪ੍ਰਿਅੰਕਾ ਨੇ ਪਾਰਟੀ ਵਰਕਰਾਂ ਨੂੰ ਹਿੰਮਤ ਬਣਾ ਕੇ ਰੱਖਣ ਅਤੇ ਵੋਟਿੰਗ ਕੇਂਦਰਾਂ 'ਤੇ ਤਿੱਖੀ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ। ਪ੍ਰਿਅੰਕਾ ਨੇ ਕਿਹਾ ਕਿ ਐਗਜ਼ਿਟ ਪੋਲ ਦੇ ਨਤੀਜੇ ਸਿਰਫ ਵਿਰੋਧੀ ਧਿਰ ਦਾ ਹੌਸਲਾ ਤੋੜਨ ਲਈ ਹਨ, ਇਸ ਲਈ ਇਸ ਤਰ੍ਹਾਂ ਦੇ ਪ੍ਰਚਾਰ ਅਤੇ ਅਫਵਾਹਾਂ 'ਤੇ ਧਿਆਨ ਦੇਣ ਦੀ ਬਜਾਏ ਸਾਵਧਾਨ ਰਹਿਣ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ, ''ਪਿਆਰੇ ਵਰਕਰ, ਭੈਣ ਅਤੇ ਭਰਾ, ਅਫਵਾਹਾਂ ਅਤੇ ਐਗਜ਼ਿਟ ਪੋਲ ਤੋਂ ਹਿੰਮਤ ਨਾ ਹਾਰੋ। ਇਹ ਤੁਹਾਡਾ ਹੌਸਲਾ ਤੋੜਨ ਲਈ ਹਥਿਆਰ ਦੇ ਰੂਪ ਵਿਚ ਵਰਤਿਆ ਜਾ ਰਿਹਾ ਹੈ। ਇਸ ਦਰਮਿਆਨ ਤੁਹਾਡੀ ਸਾਵਧਾਨੀ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਸਟ੍ਰਾਂਗ ਰੂਮ ਅਤੇ ਕਾਊਂਟਿੰਗ ਕੇਂਦਰਾਂ 'ਚ ਡਟੇ ਰਹੋ ਅਤੇ ਚੌਕਸ ਰਹੋ। ਸਾਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਮਿਹਨਤ ਫਲ ਲਿਆਵੇਗੀ।'' ਜ਼ਿਕਰਯੋਗ ਹੈ ਕਿ ਜ਼ਿਆਦਾਤਰ ਐਗਜ਼ਿਟ ਪੋਲ ਵਿਚ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਨੂੰ ਫਿਰ ਤੋਂ ਪੂਰਨ ਬਹੁਮਤ ਮਿਲਣ ਦਾ ਅਨੁਮਾਨ ਜ਼ਾਹਰ ਕੀਤਾ ਗਿਆ ਹੈ। ਇਸ ਤੋਂ ਕਾਂਗਰਸ, ਹੋਰ ਵਿਰੋਧੀ ਦਲਾਂ ਅਤੇ ਉਨ੍ਹਾਂ ਦੇ ਸਮਰਥਕਾਂ 'ਚ ਮਾਯੂਸੀ ਦਾ ਮਾਹੌਲ ਹੈ।
ਅਯੁੱਧਿਆ ਦੇ ਸ੍ਰੀ ਸੀਤਾ ਰਾਮ ਮੰਦਰ 'ਚ ਹੋਈ ਇਫ਼ਤਾਰ ਪਾਰਟੀ, ਸਾਰੇ ਧਰਮਾਂ ਦੇ ਲੋਕ ਬੈਠੇ ਇਕੱਠੇ
NEXT STORY