ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿਚ ਗੰਨਾ ਕਿਸਾਨਾਂ ਦੇ ਬਕਾਏ ਨੂੰ ਲੈ ਕੇ ਸ਼ਨੀਵਾਰ ਨੂੰ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਸਰਕਾਰ ਕਿਸਾਨਾਂ ਦੇ ਢਿੱਡ 'ਤੇ ਲੱਤ ਮਾਰ ਕੇ ਆਪਣੇ ਦੋਸਤਾਂ ਦੀ ਜੇਬ ਭਰ ਰਹੀ ਹੈ।
ਪ੍ਰਿਅੰਕਾ ਨੇ ਟਵੀਟ ਕਰ ਕੇ ਦਾਅਵਾ ਕੀਤਾ, ''ਸੰਸਦ ਤੋਂ ਇੰਡੀਆ ਗੇਟ ਤਕ ਦਿੱਲੀ ਦੇ ਸਭ ਤੋਂ ਮਸ਼ਹੂਰ, ਖੂਬਸੂਰਤ, ਇਤਿਹਾਸਕ ਥਾਵਾਂ ਨੂੰ 'ਸੁੰਦਰ' ਬਣਾਉਣ ਦਾ ਇਕ ਗੁਜਰਾਤੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਅਤੇ ਸਰਕਾਰ ਦਾ ਅਨੁਮਾਨਤ ਖਰਚਾ 12,450 ਕਰੋੜ ਰੁਪਏ ਹੈ।'' ਪ੍ਰਿਅੰਕਾ ਨੇ ਕਿਹਾ, ''ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਦਾ ਬਕਾਇਆ 7,000 ਕਰੋੜ ਰੁਪਏ ਹੈ। ਭਾਜਪਾ ਸਰਕਾਰ ਹੋਸ਼ ਗੁਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਦੇਸ਼ ਦਾ ਕਿਸਾਨ ਜਾਗੇਗਾ, ਉਸ ਦਿਨ ਤੋਂ ਸਾਵਧਾਨ। ਉਹ ਦਿਨ ਆਵੇਗਾ।
ਕੌਮਾਂਤਰੀ ਸਰਹੱਦ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰਦੇ ਹੋਏ 13 ਬੰਗਲਾਦੇਸ਼ੀ ਗ੍ਰਿਫਤਾਰ
NEXT STORY