ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਦਰ ਡਿੱਗ ਕੇ 4.5 ਫੀਸਦੀ ਤਕ ਪਹੁੰਚਣ 'ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਦੋਸ਼ ਲਾਇਆ ਕਿ ਇਸ ਤੋਂ ਸਾਫ ਹੋ ਗਿਆ ਹੈ ਕਿ ਸਰਕਾਰ ਆਰਥਿਕ ਵਿਕਾਸ ਦੇ ਝੂਠੇ ਦਾਅਵਾ ਕਰ ਰਹੀ ਹੈ।

ਪ੍ਰਿਅੰਕਾ ਗਾਂਧੀ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਸਰਕਾਰ ਦੇਸ਼ 'ਚ ਬੇਰੋਜ਼ਗਾਰੀ ਨੂੰ ਘੱਟ ਕਰਨ 'ਚ ਸਫਲ ਰਹੀ ਹੈ। ਉਸ ਨੇ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਨਹੀਂ ਨਿਭਾ ਸਕੀ ਹੈ। ਦੇਸ਼ ਦੀ ਅਰਥਵਿਵਸਥਾ ਨੂੰ ਆਪਣੀ ਨਾਕਾਮੀ ਕਾਰਨ ਬਰਬਾਦ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ, ''ਵਾਅਦਾ ਤੇਰਾ ਵਾਅਦਾ...
2 ਕਰੋੜ ਰੋਜ਼ਗਾਰ ਹਰ ਸਾਲ,
ਫਸਲ ਦਾ ਦੋਗੁਣਾ ਦਾਮ,
ਅੱਛੇ ਦਿਨ ਆਏਂਗੇ,
ਮੇਕ ਇਨ ਇੰਡੀਆ ਹੋਵੇਗਾ,
ਅਰਥਵਿਵਸਥਾ 5 ਟ੍ਰਿਲੀਅਨ ਹੋਵੇਗੀ...
ਕੀ ਕਿਸੇ ਵਾਅਦੇ 'ਤੇ ਹਿਸਾਬ ਮਿਲੇਗਾ।''

ਪ੍ਰਿਅੰਕਾ ਨੇ ਕਿਹਾ ਕਿ ਅੱਜ ਜੀ. ਡੀ. ਪੀ. ਵਿਕਾਸ 4.5 ਆਈ ਹੈ। ਜੋ ਦਿਖਾਉਂਦਾ ਹੈ ਸਾਰੇ ਵਾਅਦੇ ਝੂਠੇ ਹਨ ਅਤੇ ਤਰੱਕੀ ਦੀ ਚਾਹਤ ਰੱਖਣ ਵਾਲੇ ਭਾਰਤ ਅਤੇ ਉਸ ਦੀ ਅਰਥਵਿਵਸਥਾ ਨੂੰ ਭਾਜਪਾ ਸਰਕਾਰ ਨੇ ਆਪਣੀ ਨਾਕਾਮੀ ਕਾਰਨ ਬਰਬਾਦ ਕਰ ਦਿੱਤਾ ਹੈ।
ਝਾਰਖੰਡ ਵਿਧਾਨ ਸਭਾ ਚੋਣਾਂ : ਪਹਿਲੇ ਪੜਾਅ ਦੀ ਵੋਟਿੰਗ ਖਤਮ, 23 ਦਸੰਬਰ ਨੂੰ ਐਲਾਨੇ ਜਾਣਗੇ ਨਤੀਜੇ
NEXT STORY