ਨੋਇਡਾ (ਭਾਸ਼ਾ)- ਥਾਣਾ ਬਿਸਰਖ ਪੁਲਸ ਨੇ ਇਕ ਵਾਂਟੇਡ ਬਦਮਾਸ਼ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਡਿਪਟੀ ਕਮਿਸ਼ਨਰ ਹਰੀਸ਼ ਚੰਦਰ ਨੇ ਦੱਸਿਆ ਕਿ ਥਾਣਾ ਬਿਸਰਖ ਪੁਲਸ ਨੇ ਬੁੱਧਵਾਰ ਨੂੰ ਇਕ ਸੂਚਨਾ ਦੇ ਆਧਾਰ ’ਤੇ ਵਾਂਟੇਡ ਬਦਮਾਸ਼ ਮੁਮਤਾਜ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਵੱਖ-ਵੱਖ ਜਗ੍ਹਾ ਤੋਂ ਲੁੱਟੇ ਹੋਏ ਸੋਨੇ ਚਾਂਦੀ ਦੇ ਗਹਿਣੇ, ਦੇਸੀ ਬੰਦੂਕ ਅਤੇ ਮੋਟਰਸਾਈਕਲ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਇਕ ਸਾਥੀ ਨੂੰ ਬਿਸਰਖ ਪੁਲਸ ਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ, ਉੱਥੇ ਹੀ ਇਕ ਹੋਰ ਸਾਥੀ ਹਾਲੇ ਫਰਾਰ ਹੈ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਬਦਮਾਸ਼ ਦੀ ਗ੍ਰਿਫ਼ਤਾਰੀ ’ਤੇ ਗੌਤਮਬੁੱਧ ਨਗਰ ਪੁਲਸ ਕਮਿਸ਼ਨਰੀ ਨੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਉਹ ਥਾਣਾ ਸੈਕਟਰ 20, ਥਾਣਾ ਸੈਕਟਰ 49, ਥਾਣਾ ਬਿਸਰਖ, ਥਾਣਾ ਸੂਰਜਪੁਰ ਅਤੇ ਗਾਜ਼ੀਆਬਾਦ ਅਤੇ ਦਿੱਲੀ ਦੇ ਕਈ ਥਾਣਿਆਂ ’ਚ ਵਾਂਟੇਡ ਸੀ। ਬਦਮਾਸ਼ ਉੱਪਰ ਵੱਖ-ਵੱਖ ਥਾਣਾ ਖੇਤਰਾਂ ’ਚ 30 ਤੋਂ ਵੱਧ ਮੁਕੱਦਮੇ ਦਰਜਦ ਹਨ।
‘ਬਾਬੇ ਨਾਨਕ’ ਦੇ ਗੁਰ ਪੁਰਬ ਸਬੰਧੀ ਗੁਰਦੁਆਰਾ ਬੰਗਲਾ ਸਾਹਿਬ ’ਚ ਭਲਕੇ ਤੋਂ ਲੱਗੇਗੀ ‘ਪੁਸਤਕ ਪ੍ਰਦਰਸ਼ਨੀ’
NEXT STORY