ਰਾਂਚੀ (ਭਾਸ਼ਾ)- ਮਲੇਸ਼ੀਆ 'ਚ ਫਸੇ 30 ਮਜ਼ਦੂਰਾਂ ਨੂੰ ਮਲੇਸ਼ੀਆ 'ਚ ਭਾਰਤੀ ਹਾਈ ਕਮਿਸ਼ਨ ਦੀ ਮਦਦ ਨਾਲ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰਾਂਚੀ 'ਚ ਇਕ ਸਰਕਾਰੀ ਬਿਆਨ 'ਚ ਦੱਸਿਆ ਗਿਆ ਕਿ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਨਿਰਦੇਸ਼ ਤੋਂ ਬਾਅਦ ਕਿਰਤ ਵਿਭਾਗ ਨੇ ਮਲੇਸ਼ੀਆ 'ਚ ਫਸੇ ਗਿਰੀਡੀਹ, ਹਜ਼ਾਰੀਬਾਗ ਅਤੇ ਬੋਕਾਰੋ ਦੇ 30 ਮਜ਼ਦੂਰਾਂ ਨੂੰ ਝਾਰਖੰਡ ਵਾਪਸ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਬਿਆਨ 'ਚ ਦੱਸਿਆ ਗਿਆ ਹੈ ਕਿ ਇਸ ਸੰਬੰਧ 'ਚ ਕਿਰਤ ਵਿਭਾਗ ਵਲੋਂ ਮਲੇਸ਼ੀਆ 'ਚ ਭਾਰਤ ਦੇ ਹਾਈ ਕਮਿਸ਼ਨ ਬੀ.ਐੱਨ. ਰੈੱਡੀ ਨੂੰ ਚਿੱਠੀ ਲਿਖ ਕੇ ਮਾਮਲੇ 'ਚ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਸੀ। ਮਲੇਸ਼ੀਆ 'ਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਲਿਖੀ ਚਿੱਠੀ 'ਚ ਦੱਸਿਆ ਗਿਆ ਹੈ ਕਿ ਸੂਬੇ ਦੇ 30 ਮਜ਼ਦੂਰ ਲੀਡਮਾਸਟਰ ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਐੱਸ.ਡੀ.ਐੱਨ. ਬੀ.ਐੱਚ.ਡੀ. 'ਚ ਤਾਇਨਾਤ ਹਨ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਮੌਤ ਦਾ ਮਾਮਲਾ : ਦੋਸ਼ੀ ਡਰਾਈਵਰ ਨੂੰ ਕੋਰਟ ਨੇ ਦਿੱਤੀ ਜ਼ਮਾਨਤ
ਇਨ੍ਹਾਂ ਸਾਰਿਆਂ ਤੋਂ ਨੇਗੇਰੀ ਸੇਬਿੰਲਨ ਦਾਰੂਲ ਖੁਸਸ, ਮਲੇਸ਼ੀਆ ਟਰਾਂਸਮਿਸ਼ਨ ਕੰਮ 'ਚ ਲਾਈਨਮੈਨ ਦੇ ਰੂਪ 'ਚ ਕੰਮ ਲਿਆ ਗਿਆ ਹੈ। ਮਜ਼ਦੂਰ 30 ਜਨਵਰੀ 2019 ਤੋਂ ਉੱਥੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਠੇਕਾ 3 ਸਾਲ ਦੀ ਮਿਆਦ ਲਈ ਸੀ, ਜੋ ਹੁਣ ਖ਼ਤਮ ਹੋ ਗਿਆ ਹੈ ਪਰ ਠੇਕੇਦਾਰ ਵਲੋਂ ਉਨ੍ਹਾਂ ਨੂੰ ਵਾਪਸ ਭਾਰਤ ਨਹੀਂ ਭੇਜਿਆ ਜਾ ਰਿਹਾ ਹੈ। ਨਾਲ ਹੀ ਪਿਛਲੇ 4 ਮਹੀਨਿਆਂ ਤੋਂ ਤਨਖਾਹ ਦਾ ਭੁਗਤਾਨ ਵੀ ਨਹੀਂ ਕੀਤਾ ਗਿਆ ਹੈ। ਕਿਰਤ ਵਿਭਾਗ ਦੇ ਸਕੱਤਰ ਪ੍ਰਵੀਨ ਟੋਪੋ ਨੇ ਹਾਈ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਮਾਮਲੇ 'ਚ ਦਖ਼ਲਅੰਦਾਜ਼ੀ ਕਰਨ ਅਤੇ ਕੰਪਨੀ ਨੂੰ ਮਜ਼ਦੂਰਾਂ ਨੂੰ ਜਾਇਜ਼ ਬਕਾਇਆ ਰਾਸ਼ੀ ਭੁਗਤਾਨ ਕਰਨ ਲਈ ਜ਼ਰੂਰੀ ਕਾਰਵਾਈ ਕਰਨ। ਜਿਸ ਤੋਂ ਬਾਅਦ ਹਾਈ ਕਮਿਸ਼ਨ ਨੇ ਸਕਾਰਾਤਮਕ ਪਹਿਲ ਕੀਤੀ ਹੈ ਅਤੇ ਮਜ਼ਦੂਰਾਂ ਨੂੰ ਜਲਦ ਦੇਸ਼ ਵਾਪਸ ਭੇਜੇਣ 'ਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ: ਕਿੰਨੌਰ ’ਚ ਮੌਸਮ ਦਾ ਬਦਲਿਆ ਮਿਜਾਜ਼, ਪਹਾੜਾਂ ’ਤੇ ਪਿਘਲ ਰਹੀ ਬਰਫ਼
NEXT STORY