ਲਖਨਊ— ਅੰਬੇਡਕਰਨਗਰ ਜ਼ਿਲੇ 'ਚ ਜੈਤਪੁਰ ਦੇ ਨੋਨਹਰਾ ਪਿੰਡ 'ਚ ਸੋਮਵਾਰ ਨੂੰ ਜਾਇਦਾਦ 'ਚ ਬਟਵਾਰੇ ਅਤੇ ਪੈਂਸ਼ਨ ਦੀ ਅੱਧੀ ਰਕਮ ਦੇਣ ਦੀ ਮੰਗ ਤੋਂ ਇਨਕਾਰ ਕਰਨ ਤੋਂ ਨਾਰਾਜ਼ ਨੂੰਹ ਨੇ ਸੋਮਵਾਰ ਨੂੰ ਆਪਣੇ ਸਹੁਰੇ ਨੂੰ ਗੰਡਾਸੇ ਨਾਲ ਵੱਢ ਦਿੱਤਾ। ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਰਿਟਾਇਰਡ ਅਧਿਆਪਕ ਦੇ ਦਿਨ-ਦਿਹਾੜੇ ਕਤਲ ਨਾਲ ਖੇਤਰ 'ਚ ਸਨਸਨੀ ਫੈਲ ਗਈ।
ਕਤਲ ਦੇ ਬਾਅਦ ਔਰਤ ਨੇ ਖੁਦ ਹੀ ਪੁਲਸ ਨੂੰ ਫੋਨ ਕਰਕੇ ਕਤਲ ਕਰਨ ਦੀ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਮ੍ਰਿਤਕ ਦੇ ਪੁੱਤਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਨਹਰਾ ਪਿੰਡ ਵਾਸੀ ਰਾਮਕੁਮਾਰ ਮੌਰਿਆ ਸੋਮਵਾਰ ਆਪਣੇ ਕਮਰੇ 'ਚ ਟੀ.ਵੀ ਦੇਖ ਰਹੇ ਸਨ। ਇਸ ਵਿਚਕਾਰ ਉਨ੍ਹਾਂ ਦੀ ਛੋਟੀ ਨੂੰਹ ਸੁਮਨ ਪਤਨੀ ਪੁਰਸ਼ੋਤਮ ਹੱਥ 'ਚ ਗੰਡਾਸਾ ਲੈ ਕੇ ਕਮਰੇ 'ਚ ਗਈ ਅਤੇ ਦਰਵਾਜ਼ਾ ਬੰਦ ਕਰ ਦਿੱਤਾ। ਇਸ ਤੋਂ ਪਹਿਲੇ ਰਾਜਕੁਮਾਰ ਕੁਝ ਸਮਝ ਪਾਉਂਦੇ, ਉਦੋਂ ਤੱਕ ਸੁਮਨ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਸ਼ੌਰ ਸੁਣ ਕੇ ਪਰਿਵਾਰਕ ਮੈਂਬਰ ਪੁੱਜੇ ਅਤੇ ਦਰਵਾਜ਼ਾ ਖੁਲ੍ਹਵਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਸਫਲਤਾ ਨਹੀਂ ਮਿਲੀ। ਕੁਝ ਦੇਰ ਬਾਅਦ ਸੁਮਨ ਖੂਨ ਨਾਲ ਭਰਿਆ ਗੰਡਾਸਾ ਲੈ ਕੇ ਬਾਹਰ ਆਈ ਅਤੇ ਆਪਣੇ ਘਰ ਚਲੀ ਗਈ। ਉਥੋਂ ਤੋਂ ਉਸ ਨੇ ਮੋਬਾਇਲ ਤੋਂ ਯੂ.ਪੀ 100 ਪੁਲਸ ਨੂੰ ਕਤਲ ਕਰਨ ਦੀ ਸੂਚਨਾ ਦਿੱਤੀ। ਕਮਰੇ ਅੰਦਰ ਦਾ ਦ੍ਰਿਸ਼ ਦੇਖ ਕੇ ਪੁਲਸ ਕਰਮਚਾਰੀ ਅਤੇ ਹੋਰ ਲੋਕ ਹੈਰਾਨ ਰਹਿ ਗਏ।
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ
NEXT STORY