ਮੁੰਬਈ (ਬਿਊਰੋ) — ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਖ਼ਿਲਾਫ਼ ਵੀਰਵਾਰ ਨੂੰ ਕਿਸਾਰ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਨੇ ਚੂਰੂ ਜ਼ਿਲ੍ਹੇ ਦੀ ਪੜੀਹਾਰਾ ਪੱਟੀ ’ਤੇ ਅਦਾਕਾਰਾ ਕੰਗਨਾ ਰਣੌਤ ਨੂੰ ਕਾਲੇ ਝੰਡੇ ਵਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਦਾਕਾਰਾ ਨੂੰ ਪੂਰਾ ਸਮਾਂ ਵੈਨਿਟੀ ’ਚ ਬੈਠ ਕੇ ਗੁਜਾਰਨਾ ਪਿਆ, ਉਹ ਬਿਲਕੁਲ ਵੀ ਬਾਹਰ ਨਹੀਂ ਨਿਕਲੀ। ਕੰਗਨਾ ਰਣੌਤ ਆਪਣੀ ਫ਼ਿਲਮ ‘ਤੇਜਸ’ ਦੀ ਸ਼ੂਟਿੰਗ ਲਈ ਵੀਰਵਾਰ ਨੂੰ ਚੂਰੂ ਦੇ ਰਤਨਗੜ੍ਹ ਖੇਤਰ ’ਚ ਪਹੁੰਚੀ ਸੀ।
ਕਿਸਾਨ ਮੋਰਚੇ ਦੇ ਐਡਵੋਕੇਟ ਬਿਸਨ ਲਾਲ ਰੂਲਨੀਆ ਦੀ ਅਗਵਾਈ ’ਚ ਪੜੀਹਾਰਾ ਹਵਾਈ ਪੱਟੀ ’ਤੇ ਦਰਜਨਾਂ ਕਿਸਾਨਾਂ ਨੇ ਕੰਗਨਾ ਰਣੌਤ ਖ਼ਿਲਾਫ਼ ਕਾਲੇ ਝੰਡੇ ਲਹਿਰਾਏ ਅਤੇ ਨਾਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਸੀ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਖ਼ਿਲਾਫ਼ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਸੀ। ਉਸ ਨੇ ਕਿਸਾਨਾਂ ਖ਼ਿਲਾਫ਼ ਬਿਆਨਬਾਜ਼ੀ ਕਰਕੇ ਕਿਸਾਨ ਅੰਦੋਲਨ ਨੂੰ ਅੱਤਵਾਦੀਆਂ ਦਾ ਅੰਦੋਲਨ ਦੱਸਿਆ ਸੀ। ਸ਼ੂਟਿੰਗ ਵਾਲੀ ਥਾਂ ਦੇ ਬਾਹਰ ਖੜ੍ਹੇ ਕਿਸਾਨਾਂ ਨੇ ਲਗਭਗ 1 ਘੰਟਾ ਕੰਗਨਾ ਖ਼ਿਲਾਫ਼ ਖ਼ੂਬ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹਵਾਈ ਪੱਟੀ ਦਾ ਮੁੱਖ ਦਰਵਾਜਾ ਸੁਰੱਖਿਆ ਕਰਮਚਾਰੀਆਂ ਨੇ ਬੰਦ ਕਰ ਦਿੱਤਾ। ਨਾਲ ਹੀ ਪੁਲਸ ਕਰਮਚਾਰੀ ਵੀ ਮੌਕੇ ’ਤੇ ਤਾਇਨਾਤ ਕੀਤੇ ਸਨ।
ਐਡਵੋਕੇਟ ਰੂਲਨੀਆ ਨੇ ਦੱਸਿਆ ਕਿ ਜਦੋਂ ਤੱਕ ਸ਼ੂਟਿੰਗ ਚਲੇਗੀ, ਰੋਜ਼ਾਨਾ ਕਾਲੇ ਝੰਡੇ ਵਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ’ਚ ਪਸਾਰਾਮ ਖੁੱਡੀ, ਸ਼ੇਰ ਮੁਹੰਮਦ ਬੁਧਵਾਲੀ, ਸੁਨੀਲ ਪ੍ਰਜਾਪਤ, ਰਮੇਸ਼ ਪੂਨੀਆ, ਰਾਕੇਸ਼ ਮਹਰਿਆ, ਸਿਕੰਦਰ ਖ਼ਾਨ ਬੁਧਵਾਲੀ, ਬਾਬੂ ਲਾਲ ਪੂਨੀਆ, ਮਹਿੰਦਰ ਸਿੰਘ, ਵੈਂਕਟੇਸ਼ਵਰ ਸਣੇ ਦਰਜਨਾਂ ਕਿਸਾਨ ਆਗੂ ਮੌਜੂਦ ਸਨ।
ਕੋਵਿਡ-19: ਚੁਣਾਵੀ ਰਾਜਾਂ ’ਚ ਵੀ ਵਧ ਰਿਹਾ ਕੋਰੋਨਾ ਦਾ ਖ਼ਤਰਾ, ਜਾਣੋ ਪੱਛਮੀ ਬੰਗਾਲ ਤੇ ਕੇਰਲ ਦੇ ਹਾਲਾਤ
NEXT STORY