ਨਵੀਂ ਦਿੱਲੀ : ਆਜ਼ਾਦੀ ਦਿਵਸ ਦੇ ਕਰੀਬ ਹਫ਼ਤੇ ਭਰ ਪਹਿਲਾਂ ਦਿੱਲੀ 'ਚ ਇੱਕ ਭੜਕਾਊ ਫੋਨ ਕਾਲ ਦਾ ਮਾਮਲਾ ਸਾਹਮਣੇ ਆਇਆ ਹੈ। ਫੋਨ ਕਾਲ 'ਚ 15 ਅਗਸਤ ਨੂੰ ਕਿਸੇ ਵੱਡੀ ਸਾਜ਼ਿਸ਼ ਦੀ ਗੱਲ ਕਹੀ ਗਈ ਹੈ। ਮਾਮਲੇ ਦੀ ਸੂਚਨਾ 'ਤੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਕਾਲ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ, ਜਮੁਨਾਪਾਰ 'ਚ ਰਹਿਣ ਵਾਲੇ ਇੱਕ ਵਿਅਕਤੀ ਦੇ ਕੋਲ ਸ਼ਨੀਵਾਰ ਨੂੰ ਇੰਟਰਨੈਸ਼ਨਲ ਕਾਲ ਆਈ ਸੀ। ਕਾਲ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ 15 ਅਗਸਤ ਦਾ ਬਾਈਕਾਟ ਕੀਤਾ ਜਾਵੇ। ਉਸ ਵਿਅਕਤੀ ਦੀ ਸ਼ਿਕਾਇਤ 'ਤੇ ਸ਼ਨੀਵਾਰ ਸ਼ਾਮ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਕਾਲ 'ਚ 15 ਅਗਸਤ ਦਾ ਬਾਈਕਾਟ ਕਰਨ ਅਤੇ ਰਾਮ ਜਨਮ ਸਥਾਨ ਤੋਂ ਬਾਅਦ ਇੱਕ ਭਾਈਚਾਰੇ ਦੇ ਲੋਕਾਂ ਨੂੰ ਭੜਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਦੱਸ ਦਈਏ ਕਿ ਦੇਸ਼ ਦੀ ਰਾਜਧਾਨੀ ਹੋਣ ਦੇ ਨਾਤੇ ਦਿੱਲੀ 'ਚ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਦਿੱਲੀ ਪੁਲਸ ਹਮੇਸ਼ਾ ਅਲਰਟ ਮੋਡ 'ਚ ਰਹਿੰਦੀ ਹੈ ਪਰ ਇਸ ਦੌਰਾਨ ਇੱਥੇ ਦੇ ਲੋਕਾਂ ਨੂੰ ਆ ਰਹੇ ਧਮਕੀ ਭਰੇ ਫੋਨ ਕਾਲ ਦੇ ਜ਼ਰੀਏ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਲੇਸਰ ਦੇ ਹਿੰਦੂ-ਮੁਸਲਮਾਨ ਕਾਰੀਗਰਾਂ ਨੇ ਰਾਮ ਮੰਦਰ ਲਈ ਬਣਾਇਆ 2.1 ਟਨ ਦਾ ਘੰਟਾ
NEXT STORY