ਬਿਲਾਸਪੁਰ (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ਕਿਹਾ ਕਿ ਸੰਵਿਧਾਨ 'ਤੇ ਹਮਲਾ ਕਰਨ, ਮੀਡੀਆ ਦੀ ਆਵਾਜ਼ ਦਬਾਉਣ ਅਤੇ ਸਨਾਤਨ ਧਰਮ ਨੂੰ ਨਸ਼ਟ ਕਰਨ ਦੀ ਸੋਚ ਰੱਖਣ ਵਾਲੇ ਵਿਰੋਧੀ ਦਲਾਂ ਦੇ ਗਠਜੋੜ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇੰਕਲੂਸਿਵ ਅਲਾਇੰਸ' (ਇੰਡੀਆ) ਨੂੰ ਜਨਤਾ ਕਦੇ ਸਵੀਕਾਰ ਨਹੀਂ ਕਰੇਗੀ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ, ਠਾਕੁਰ ਨੇ ਕਿਹਾ ਕਿ ਵਿਰੋਧੀ ਧਿਰ 'ਇੰਡੀਆ' ਗਠਜੋੜ ਦੇ ਨੇਤਾਵਾਂ ਨੇ ਸਿਰਫ਼ ਆਪਣਾ ਕਲੇਵਰ ਬਦਲਿਆ ਹੈ ਪਰ ਉਨ੍ਹਾਂ ਦਾ ਆਚਰਨ ਅਤੇ ਚਰਿੱਤਰ ਉਹੀ ਹੈ। ਉਨ੍ਹਾਂ ਨੇ ਵਿਰੋਧੀ ਗਠਜੋੜ ਨੂੰ ਜ਼ਿਆਦਾ ਮੌਕਾਪ੍ਰਸਤ ਅਤੇ ਜਨਵਿਰੋਧੀ ਤਾਕਤਾਂ ਦਾ ਇਕ ਮੋਰਚਾ ਦੱਸਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਠਾਕੁਰ ਨੇ ਕਿਹਾ,''ਜਨਤਾ ਕਦੇ ਵੀ 'ਇੰਡੀਆ' ਗਠਜੋੜ ਸਵੀਕਾਰ ਨਹੀਂ ਕਰੇਗੀ, ਜੋ ਸੰਵਿਧਾਨ 'ਤੇ ਹਮਲਾ ਕਰ ਰਿਹਾ ਹੈ, ਮੀਡੀਆ ਦੀ ਆਵਾਜ਼ ਦਬਾ ਰਿਹਾ ਹੈ ਅਤੇ ਸਨਾਤਨ ਧਰਮ ਨਸ਼ਟ ਕਰਨ ਦੀ ਸੋਚ ਰਿਹਾ ਹੈ।''
ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ
ਉਨ੍ਹਾਂ ਕਿਹਾ ਕਿ ਘੱਟ ਆਮਦਨ ਅਤੇ ਵੱਧ ਖਰਚ ਕਾਰਨ ਪੰਜਾਬ ਕੇਂਦਰ ਤੋਂ ਸਭ ਤੋਂ ਵੱਧ ਕਰਜ਼ ਲੈਂਦਾ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਹਰ ਸਾਲ ਵਿਗਿਆਪਨ 'ਤੇ 600 ਕਰੋੜ ਰੁਪਏ ਖਰਚ ਕਰਦੀ ਹੈ ਪਰ ਖੇਡ 'ਤੇ ਇਕ ਪੈਸਾ ਵੀ ਖਰਚ ਨਹੀਂ ਕਰਦੀ ਅਤੇ ਨਸ਼ਾਮੁਕਤੀ ਮੁਹਿੰਮ ਦੇ ਸੰਬੰਧ 'ਚ ਕੁਝ ਨਹੀਂ ਕੀਤਾ ਹੈ। ਠਾਕੁਰ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਕੌਸ਼ਲ ਭਾਰਤ ਪ੍ਰੋਗਰਾਮ ਦੇ ਮਾਧਿਅਮ ਨਾਲ ਲੱਖਾਂ ਨੌਜਵਾਨਾਂ ਦੀ ਪ੍ਰਤਿਭਾ ਦਾ ਉਪਯੋਗ ਕੀਤਾ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ 'ਵਿਸ਼ਵਕਰਮਾ ਯੋਜਨਾ' ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਪੰਚਾਇਤ ਪੱਧਰ ਦੇ ਨੌਜਵਾਨਾਂ ਨੂੰ ਸਿੱਖਿਅਤ ਕਰਨਾ ਅਤੇ ਕਾਰੀਗਰਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨਾ ਹੈ। ਕੇਂਦਰੀ ਮੰਤਰੀ ਠਾਕੁਰ ਨੇ ਇੰਡੋਰ ਸਟੇਡੀਅਮ 'ਚ ਸਰਸਵਤੀ ਅਖਿਲ ਭਾਰਤੀ ਸਿੱਖਿਆ ਸੰਸਥਾ, ਹਿਮਾਚਲ ਪ੍ਰਦੇਸ਼ ਦੀ 33ਵੀਂ ਤਿੰਨ ਦਿਨਾ ਖੇਡ ਮੁਕਾਬਲੇ ਦੇ ਉਦਘਾਟਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਂਦੇ ਹੋਏ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਬਿਲਾਸਪੁਰ ਕਹਿਲੂਰ ਖੇਡ ਕੰਪਲੈਕਸ 'ਚ 7 ਕਰੋੜ ਰੁਪਏ ਦੀ ਲਾਗਤ ਨਾਲ ਹਾਕੀ ਲਈ ਅੰਤਰਰਾਸ਼ਟਰੀ ਪੱਧਰ ਦਾ ਐਸਟ੍ਰੋ ਟਰਫ਼ ਬਣਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕੱਠੀਆਂ ਚੋਣਾਂ ਕਰਵਾਉਣ 'ਤੇ 23 ਸਤੰਬਰ ਨੂੰ ਹੋਵੇਗੀ ਕਮੇਟੀ ਦੀ ਪਹਿਲੀ ਬੈਠਕ : ਰਾਮਨਾਥ ਕੋਵਿੰਦ
NEXT STORY