ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੇਟੇ ਪੁਲਕਿਤ ਕੇਜਰੀਵਾਲ ਨੇ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ (ਆਈ. ਆਈ. ਟੀ.) ਦਿੱਲੀ ’ਚ ਦਾਖਲਾ ਲਿਆ ਹੈ। ਉੱਥੇ ਹੀ ਪੁਲਕਿਤ ਨਾਲ ਦਰਜੀ ਦੇ ਬੇਟੇ ਵਿਜੇ ਕੁਮਾਰ ਨੇ ਵੀ ਦਾਖਲਾ ਲਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਵਿਜੇ ਨੇ ਦਿੱਲੀ ਸਰਕਾਰ ਵਲੋਂ ਗਰੀਬ ਬੱਚਿਆਂ ਲਈ ਸ਼ੁਰੂ ਕੀਤੀ ਗਈ ਫਰੀ ਕੋਚਿੰਗ ’ਚ ਤਿਆਰੀ ਕੀਤੀ, ਜਿਸ ਤੋਂ ਬਾਅਦ ਆਈ. ਆਈ. ਟੀ. ’ਚ ਦਾਖਲਾ ਲਿਆ। ਆਈ. ਆਈ. ਟੀ. ’ਚ ਦਾਖਲਾ ਲੈਣ ਤੋਂ ਬਾਅਦ ਦੋਹਾਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਜਿੱਥੇ ਵੀ ਪੜ੍ਹਦੇ ਹੋ, ਉੱਥੇ ਅਮੀਰ ਜਾਂ ਗਰੀਬ ਇਸ ਗੱਲ ਦਾ ਕੋਈ ਫਰਕ ਨਹੀਂ ਪੈਣਾ ਚਾਹੀਦਾ। ਵਿਦਿਆਰਥੀ ਤਰੱਕੀ ਕਰ ਸਕਣਗੇ, ਜਦੋਂ ਗਰੀਬ ਅਤੇ ਅਮੀਰ ਵਿਦਿਆਰਥੀਆਂ ਵਿਚਾਲੇ ਫਰਕ ਖਤਮ ਹੋਵੇਗਾ। ਸਰਕਾਰ ਨੂੰ ਫੋਕਸ ਅਮੀਰ ਅਤੇ ਗਰੀਬ ਵਿਚਲੇ ਗੈਪ ਨੂੰ ਮਿਟਾਉਣ ਅਤੇ ਸਾਰਿਆਂ ਨੂੰ ਬਰਾਬਰ ਸਹੂਲਤਾਂ ਦੇਣ ’ਤੇ ਹੋਣਾ ਚਾਹੀਦਾ ਹੈ।

ਪੁਲਕਿਤ ਨੇ ਕਿਹਾ- ਦਿੱਲੀ ਸਰਕਾਰ ਵਲੋਂ ਫਰੀ ’ਚ ਕੋਚਿੰਗ ਦਿੱਤੀ ਜਾ ਰਹੀ ਹੈ। ਇਹ ਇਕ ਵਧੀਆ ਕਦਮ ਹੈ। ਇਹ ਕੋਚਿੰਗ ਅਮੀਰ ਅਤੇ ਗਰੀਬ ਬੱਚਿਆਂ ਵਿਚਾਲੇ ਗੈਪ ਨੂੰ ਮਿਟਾਉਂਦੀ ਹੈ। ਮੈਂ ਸਰਕਾਰ ਨੂੰ ਕਹਿਣਾ ਚਾਹਾਂਗਾ ਕਿ ਅੱਜ ਦਾ ਯੂਥ ਇਕ ਚੰਗੀ ਐਜੂਕੇਸ਼ਨ ਚਾਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਅਜਿਹੇ ਕਾਲਜ ਅਤੇ ਸਕੂਲ ਦੀ ਜ਼ਰੂਰਤ ਹੈ, ਜਿਸ ’ਚ ਹਰ ਕਿਸੇ ਨੂੰ ਬਰਾਬਰ ਸਹੂਲਤ ਮਿਲੇ। ਅਜਿਹਾ ਨਾ ਹੋਵੇ ਕਿ ਗਰੀਬ ਨੂੰ ਘੱਟ ਅਤੇ ਅਮੀਰ ਨੂੰ ਜ਼ਿਆਦਾ ਸਹੂਲਤ ਮਿਲੇ।
ਉੱਥੇ ਹੀ ਦਰਜੀ ਦੇ ਬੇਟੇ ਵਿਜੇ ਨੇ ਦੱਸਿਆ ਕਿ ਸਰਕਾਰ ਦਾ ਫੋਕਸ ਐਜੂਕੇਸ਼ਨ ਸੈਕਟਰ ’ਤੇ ਸਭ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਦਾ ਵਿਦਿਆਰਥੀ ਹੀ ਕੱਲ ਦਾ ਭਵਿੱਖ ਹੈ। ਜੇਕਰ ਕੱਲ ਦਾ ਭਵਿੱਖ ਬਿਹਤਰ ਬਣਾਉਣਾ ਹੈ ਤਾਂ ਅੱਜ ਦੇ ਵਿਦਿਆਰਥੀਆਂ ਨੂੰ ਸਿੱਖਿਆ ਬਿਹਤਰ ਢੰਗ ਨਾਲ ਦੇਣੀ ਹੋਵੇਗੀ।
ਕਰਨਾਟਕ : ਡਿਪਟੀ ਸੀ.ਐੱਮ. ਨੂੰ ਬਰਖ਼ਾਸਤ ਕਰਨ ਦੀ ਮੰਗ
NEXT STORY