ਨਵੀਂ ਦਿੱਲੀ— ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ.ਆਈ. ਦੀ ਮਦਦ ਨਾਲ ਆਪਣੀਆਂ ਖੁਫੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੰਦਾ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨ ਸਬੂਤ ਮੰਗਦਾ ਰਹਿੰਦਾ ਹੈ। ਪੁਲਵਾਮਾ ਹਮਲੇ ਤੋਂ 9 ਦਿਨ ਪਹਿਲਾਂ ਅਜ਼ਹਰ ਨੇ ਸਰਕਾਰੀ ਸੁਰੱਖਿਆ ਦੇ ਘੇਰੇ ਹੇਠ ਪੇਸ਼ਾਵਰ ਜਾ ਕੇ ਆਪਣੀਆਂ ਸਾਜ਼ਿਸ਼ਾਂ ਦੇ ਸੰਕੇਤ ਦਿੱਤੇ ਸਨ। ਉਸ ਨੇ ਆਪਣੇ ਅੱਡੇ ਭਾਵ ਬਹਾਵਲਪੁਰ ਤੋਂ 800 ਕਿਲੋਮੀਟਰ ਦੂਰ ਪੇਸ਼ਾਵਰ ਵਿਖੇ ਜ਼ਹਿਰੀਲਾ ਭਾਸ਼ਣ ਕਰਦਿਆਂ ਆਪਣੇ ਇਰਾਦੇ ਸਪੱਸ਼ਟ ਕੀਤੇ ਸਨ। ਇਥੇ ਹੋਈ ਰੈਲੀ ਵਿਚ ਹੀ ਅਜ਼ਹਰ ਨੇ ਆਪਣੀਆਂ ਸਾਜ਼ਿਸ਼ਾਂ ਦੇ ਬਲਿਊ ਪ੍ਰਿੰਟ ਦਾ ਖੁਲਾਸਾ ਕੀਤਾ ਸੀ। ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਭਾਰਤ 'ਤੇ ਭੜਕਾਊ ਟਿੱਪਣੀਆਂ ਕਰ ਕੇ ਖੇਤਰ ਦੀ ਸ਼ਾਂਤੀ ਤੇ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਸਾਹਮਣੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ।
ਅਬੂ ਬਕਰ ਬਣਿਆ ਨਵਾਂ ਕਮਾਂਡਰ
ਇਸ ਦੌਰਾਨ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਕਾਮਰਾਨ ਅਤੇ ਰਾਸ਼ਿਦ ਗਾਜ਼ੀ ਦੇ ਮਾਰੇ ਜਾਣ ਪਿੱਛੋਂ ਅਬੂ ਬਕਰ ਨੂੰ ਜੈਸ਼-ਏ-ਮੁਹੰਮਦ ਨੇ ਆਪਣਾ ਨਵਾਂ ਕਮਾਂਡਰ ਬਣਾਇਆ ਹੈ। ਉਸ ਨੂੰ ਅਫਗਾਨਿਸਤਾਨ ਦੇ ਲੜਾਕਿਆਂ ਨਾਲ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ ਹੈ।
ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਭੇਜਿਆ ਨੋਟਿਸ
NEXT STORY