ਸ਼੍ਰੀਨਗਰ/ਜੰਮੂ, (ਉਦੇ)- ਜੰਮੂ-ਕਸ਼ਮੀਰ ਦੀ ਪੁਲਸ ਕੇਂਦਰ ਸ਼ਾਸਤ ਖੇਤਰ ’ਚ ਅੱਤਵਾਦੀ ਤੇ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਵਿਅਕਤੀਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸ ਸਬੰਧੀ ਅਵੰਤੀਪੋਰਾ ਪੁਲਸ ਨੇ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਤੋਂ ਕੰਮ ਕਰ ਰਹੇ ਇਕ ਅੱਤਵਾਦੀ ਹੈਂਡਲਰ ਮੁਬਾਸ਼ਿਰ ਅਹਿਮਦ ਪੁੱਤਰ ਗੁਲਾਮ ਨਬੀ ਡਾਰ ਦੀ ਤ੍ਰਾਲ ’ਚ ਜਾਇਦਾਦ ਜ਼ਬਤ ਕਰ ਲਈ ਹੈ।
ਪੁਲਸ ਅਨੁਸਾਰ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਜਾਇਦਾਦ ਨੂੰ ਪੁਲਵਾਮਾ ਜ਼ਿਲੇ ’ਚ ਤ੍ਰਾਲ ਨੇੜੇ ਸਈਦਾਬਾਦ ’ਚ ਜ਼ਬਤ ਕੀਤੀ ਗਈ। ਵਿਆਪਕ ਜਾਂਚ ਤੋਂ ਬਾਅਦ ਅਵੰਤੀਪੋਰਾ ਪੁਲਸ ਨੇ ਜਾਇਦਾਦ ਦੀ ਪਛਾਣ ਕੀਤੀ ਤੇ ਇਹ ਨਿਰਧਾਰਤ ਕੀਤਾ ਕਿ ਮੁਲਜ਼ਮ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਸੀ। ਮੁਬਾਸ਼ਿਰ ਅਹਿਮਦ ਸਥਾਨਕ ਆਪਰੇਟਰਾਂ ਰਾਹੀਂ ਸਰਗਰਮੀਆਂ ਚਲਾ ਰਿਹਾ ਸੀ ਤੇ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਲਈ ਖੇਤਰ ’ਚ ਹਥਿਆਰ ਤੇ ਗੋਲਾ-ਬਾਰੂਦ ਭੇਜ ਰਿਹਾ ਸੀ।
ਇਹ ਕਾਰਵਾਈ ਉਨ੍ਹਾਂ ਲੋਕਾਂ ਨੂੰ ਰੋਕਣ ਲਈ ਕੀਤੀ ਗਈ ਹੈ ਜੋ ਦੱਖਣੀ ਕਸ਼ਮੀਰ ’ਚ ਅੱਤਵਾਦੀਆਂ ਨੂੰ ਹਮਾਇਤ ਦੇਣ ਤੇ ਹਿੰਸਕ ਸਰਗਰਮੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ।
'ਭਾਰਤ ਹਿੰਦੂ ਰਾਜ ਨਹੀਂ ਹੈ, ਅਤੇ ਨਾ ਹੀ ਕਦੇ ਹੋਵੇਗਾ', ਸਾਬਕਾ ਕੇਂਦਰੀ ਮੰਤਰੀ ਉਮਾ ਭਾਰਤੀ ਦਾ ਵੱਡਾ ਬਿਆਨ
NEXT STORY