ਮੁੰਬਈ—ਪੂਨੇ ਦੇ ਦੇਵਾਚੀ ਉਰਾਲੀ ਇਲਾਕੇ 'ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਥੇ ਇੱਕ ਸਾੜੀ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਹਾਦਸੇ 'ਚ 5 ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲਦੇ ਹੀ ਅੱਗ ਬੁਝਾਉਣ ਵਾਲੀਆਂ 4 ਗੱਡੀਆਂ ਪਹੁੰਚੀਆਂ ਅਤੇ ਅੱਗ 'ਚ ਝੁਲਸੇ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆਂ ਤਾਂ ਕੁਝ ਕਰਮਚਾਰੀ ਗੋਦਾਮ ਦੇ ਉੱਪਰ ਬਣੇ ਕਮਰੇ 'ਚ ਸੌਂ ਰਹੇ ਸੀ ਅਤੇ ਕੱਪੜਿਆਂ ਕਾਰਨ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਲਾਂ 'ਚ ਹੀ ਪੂਰੀ ਬਿਲਡਿੰਗ ਅੱਗ ਦੀ ਚਪੇਟ 'ਚ ਆ ਗਈ। ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
BJP ਨਾਲ ਸਿੱਧੀ ਟੱਕਰ ਵਾਲੇ ਸੂਬਿਆਂ 'ਚ ਪ੍ਰਚਾਰ ਨਹੀਂ ਕਰ ਰਹੇ ਰਾਹੁਲ ਤੇ ਪ੍ਰਿਯੰਕਾ : ਕੇਜਰੀਵਾਲ
NEXT STORY