ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅਤੇ ਗੁਜਰਾਤ ਵਿਚ ਹੋਈਆਂ ਵਿਧਾਨ ਸਭਾ ਜ਼ਿਮਨੀ-ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ "ਸੈਮੀਫਾਈਨਲ" ਕਰਾਰ ਦਿੱਤਾ ਅਤੇ ਕਿਹਾ ਕਿ ਪਾਰਟੀ ਦੋਵਾਂ ਸੂਬਿਆਂ ਵਿਚ ਅਗਲੀ ਸਰਕਾਰ ਬਣਾਉਣ ਦੇ ਰਾਹ 'ਤੇ ਹੈ। ਕੇਜਰੀਵਾਲ ਨੇ ਗੁਜਰਾਤ ਵਿਚ ਵਿਸਾਵਦਰ ਵਿਧਾਨ ਸਭਾ ਸੀਟ ਅਤੇ ਪੰਜਾਬ ਵਿਚ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਹੋਈਆਂ ਜ਼ਿਮਨੀ-ਚੋਣਾਂ ਵਿਚ ਪਾਰਟੀ ਦੀ ਦੋਹਰੀ ਜਿੱਤ ਦਾ ਜਸ਼ਨ ਮਨਾਉਣ ਲਈ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਅਤੇ ਪੰਜਾਬ ਵਿਚ ਹੋਈਆਂ ਜ਼ਿਮਨੀ-ਚੋਣਾਂ ਸੈਮੀਫਾਈਨਲ ਸਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਸੀਂ ਪੰਜਾਬ ਵਿਚ 100 ਸੀਟਾਂ ਦਾ ਅੰਕੜਾ ਪਾਰ ਕਰਾਂਗੇ ਅਤੇ ਸਰਕਾਰ ਬਣਾਵਾਂਗੇ। ਕੇਜਰੀਵਾਲ ਨੇ ਗੁਜਰਾਤ 'ਚ ਜਿੱਤਣ ਵਾਲੇ ਗੋਪਾਲ ਇਟਾਲੀਆ ਅਤੇ ਲੁਧਿਆਣਾ ਪੱਛਮੀ ਵਿੱਚ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਵਧਾਈ ਦਿੱਤੀ ਅਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ।

ਕੇਜਰੀਵਾਲ ਮੁਤਾਬਕ ਅਸੀਂ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ 'ਚ ਸੱਤਾ ਵਿਚ ਹਾਂ। ਸਰਕਾਰ ਵਿਰੋਧੀ ਲਹਿਰ ਤਾਂ ਛੱਡੋ ਸਰਕਾਰ ਦੇ ਸਮਰਥਨ 'ਚ ਲਹਿਰ ਤਾਂ ਹੈ ਹੀ। ਅਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ 92 ਸੀਟਾਂ ਜਿੱਤੀਆਂ ਸਨ ਅਤੇ ਅਜਿਹਾ ਲੱਗਦਾ ਹੈ ਕਿ 2027 ਵਿਚ ਅਸੀਂ 100 ਸੀਟਾਂ ਦਾ ਅੰਕੜਾ ਪਾਰ ਕਰ ਲਵਾਂਗੇ। 'ਆਪ' ਮੁਖੀ ਨੇ ਕਿਹਾ ਕਿ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਮਿਲੀਭੁਗਤ ਕਰ ਰਹੀ ਹੈ। ਉਨ੍ਹਾਂ ਕਿਹਾ 'ਆਪ' ਸਿਸਟਮ ਵਿਰੁੱਧ ਲੜ ਰਹੀ ਹੈ। ਅਸੀਂ ਲੋਕਾਂ ਨੂੰ ਸਾਫ਼-ਸੁਥਰੀ ਰਾਜਨੀਤੀ ਦੇਣ ਆਏ ਹਾਂ। ਗੁਜਰਾਤ ਦੇ ਲੋਕ ਭਾਜਪਾ ਤੋਂ ਤੰਗ ਆ ਚੁੱਕੇ ਹਨ। ਪਹਿਲਾਂ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਸੀ। ਕਾਂਗਰਸ ਕੋਈ ਵਿਕਲਪ ਨਹੀਂ ਹੈ। ਉਹ 'ਆਪ' ਵਿਚ ਇਕ ਵਿਕਲਪ ਦੇਖਦੇ ਹਨ ਅਤੇ ਪਾਰਟੀ ਤੋਂ ਉਮੀਦਾਂ ਰੱਖਦੇ ਹਨ। ਕੇਜਰੀਵਾਲ ਨੇ ਕਿਹਾ ਕਿ ਅਸੀਂ 2027 ਵਿਚ ਗੁਜਰਾਤ 'ਚ ਸਰਕਾਰ ਬਣਾਵਾਂਗੇ।
ChatGPT ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ! 83 ਫੀਸਦ ਲੋਕ...
NEXT STORY