ਨੈਸ਼ਨਲ ਡੈਸਕ— ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਪੰਜਾਬ ’ਚ ਕਾਂਗਰਸ ਪਾਰਟੀ ਵਲੋਂ ਅਜੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਅਰਵਿੰਦ ਕੇਜਰੀਵਾਲ ਅਤੇ ਚਰਨਜੀਤ ਸਿੰਘ ਚੰਨੀ ’ਤੇ ਵੱਡੇ ਅਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : ਸੁਨੀਲ ਜਾਖੜ ਨੂੰ ਲੈ ਕੇ ਭਖੀ ਸਿਆਸਤ, ਹੁਣ ਕੇਜਰੀਵਾਲ ਨੇ ਕਾਂਗਰਸ ਤੋਂ ਪੁੱਛਿਆ ਵੱਡਾ ਸਵਾਲ
ਆਰ. ਪੀ. ਸਿੰਘ ਨੇ ਟਵੀਟ ਕਰ ਕੇ ਕਿਹਾ, ‘‘ਅਰਵਿੰਦ ਕੇਜਰੀਵਾਲ ਦਾ ਯੂ-ਟਰਨ। ਪਹਿਲਾਂ ਇਹ ਕਹਿਣਾ ਕਿ ਸਿਰਫ਼ ਸਿੱਖ ਹੀ ਪੰਜਾਬ ਦਾ ਸੀ. ਐੱਮ. ਹੋ ਸਕਦਾ ਹੈ। ਫਿਰ ਨੈਸ਼ਨਲ ਕਾਂਗਰਸ ਪਾਰਟੀ ’ਤੇ ਸੁਨੀਲ ਜਾਖੜ ਇਕ ਹਿੰਦੂ ਨੂੰ ਸੀ. ਐੱਮ. ਨਾ ਐਲਾਨ ਕਰਨ ’ਤੇ ਸਵਾਲ ਚੁੱਕਣਾ। ਅਸਲ ’ਚ ਉਹ ਹਿੰਦੂ-ਸਿੱਖ ਦਾ ਨੈਰੇਟਿਵ ਬਣਾ ਕੇ ਖ਼ੁਦ ਲਈ ਪੰਜਾਬ ਦੇ ਸੀ. ਐੱਮ. ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਗਵੰਤ ਮਾਨ ਨੂੰ ਟੈਗ ਕਰਦਿਆਂ ਕਿਹਾ ਕਿ ਉਹ ਤਾਂ ਸਿਰਫ ਮੁਖੌਟਾ ਹਨ। ਦੱਸ ਦੇਈਏ ਕਿ ਆਮ ਆਦਮੀ ਪਾਰਟੀ (ਆਪ) ਵਲੋਂ ਭਗਵੰਤ ਮਾਨ ਨੂੰ ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਿਆ ਗਿਆ ਹੈ। ਕੇਜਰੀਵਾਲ ਨੇ ਕਾਂਗਰਸ ਨੂੰ ਵੱਡਾ ਸਵਾਲ ਕੀਤਾ ਸੀ ਕਿ ਪੰਜਾਬ ’ਚ ਲੋਕਾਂ ਕੋਲੋਂ ਮੁੱਖ ਮੰਤਰੀ ਚਿਹਰੇ ਲਈ ਮੰਗੀ ਜਾ ਰਹੀ ਰਾਏ ’ਚ ਸੁਨੀਲ ਜਾਖੜ ਦਾ ਨਾਂ ਕਿਉਂ ਨਹੀਂ ਸ਼ਾਮਲ ਕੀਤਾ?
ਇਹ ਵੀ ਪੜ੍ਹੋ : ਜੇਕਰ ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਨਾਂ ਹੁੰਦਾ, ਤਾਂ ਮੈਨੂੰ ਹੈਰਾਨੀ ਹੁੰਦੀ: ਮਨੀਸ਼ ਤਿਵਾੜੀ
ਇਕ ਹੋਰ ਟਵੀਟ ’ਚ ਆਰ. ਪੀ. ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਿੱਖਾ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਜੀ ਕਹਿ ਰਹੇ ਹਨ ਕਿ ਲੋਕਾਂ ਨੂੰ ਸਿੱਖੀ ਵਿਚ ਉਸ ਤਰ੍ਹਾਂ ਦਾ ਪਿਆਰ ਨਹੀਂ ਮਿਲਦਾ ਜਿਵੇਂ ਈਸਾਈ ਧਰਮ ’ਚ ਮਿਲਦਾ ਹੈ, ਇਸ ਲਈ ਸਿੱਖ ਕਨਵਰਟ ਹੋ ਰਹੇ ਹਨ। ਕੀ ਚੰਨੀ ਨੂੰ ਵੀ ਸਿੱਖੀ ’ਚ ਪਿਆਰ ਨਹੀਂ ਮਿਲਿਆ, ਜੋ ਉਨ੍ਹਾਂ ਨੇ ਆਪਣੇ ਘਰ ’ਚ ਕਰਾਸ ਲਾ ਰੱਖਿਆ ਹੈ? ਕੀ ਉਨ੍ਹਾਂ ਨੂੰ ਨਹੀਂ ਪਤਾ ਕਿ ਸਿੱਖਾਂ ਨੂੰ ਲਾਲਚ ਦੇ ਕੇ ਕਨਵਰਟ ਕੀਤਾ ਜਾ ਰਿਹਾ ਹੈ?
ਇਹ ਵੀ ਪੜ੍ਹੋ : CM ਚਿਹਰੇ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਹਾ-ਲੜਾਈ ਦੇ ਮੈਦਾਨ 'ਚ ਘੋੜੇ ਨਹੀਂ ਬਦਲੇ ਜਾਂਦੇ
ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਇਕ ਨਿਊਜ਼ ਚੈਨਲ ਨੂੰ ਇਟਰਵਿਊ ਦਿੰਦੇ ਹੋਏ ਕਿਹਾ ਕਿ ਧਰਮ ਪਿਆਰ ਹੈ, ਹਰ ਕਿਸੇ ਨੂੰ ਆਪਣੀ ਬੁੱਕਲ ’ਚ ਰੱਖਣਾ ਚਾਹੀਦਾ ਹੈ। ਸਿੱਖਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ’ਚ ਕੀ ਗਲਤੀ ਹੈ? ਕਿਉਂ ਲੋਕ ਸਾਨੂੰ ਛੱਡ ਕੇ ਦੂਜੇ ਧਰਮ ’ਚ ਜਾਂਦੇ ਹਨ? ਇਹ ਐੱਸ. ਜੀ. ਪੀ. ਸੀ. ਨੂੰ ਸੋਚਣਾ ਚਾਹੀਦਾ ਹੈ। ਜਿੱਥੇ ਲੋਕਾਂ ਨੂੰ ਪੂਰਾ ਪਿਆਰ ਨਹੀਂ ਮਿਲਦਾ, ਉਹ ਦੂਜੇ ਪਾਸੇ ਜਾਂਦੇ ਹਨ।
ਕੋਰੋਨਾ ਵੇਲੇ ਮੋਦੀ ਨੇ ਕਿਸਾਨਾਂ ਨੂੰ ਸੜਕ 'ਤੇ ਛੱਡਿਆ, ਕਾਂਗਰਸ ਅਜਿਹਾ ਨਹੀਂ ਕਰੇਗੀ : ਰਾਹੁਲ
NEXT STORY