ਨੈਸ਼ਨਲ ਡੈਸਕ- ਪੰਜਾਬ ਸਰਕਾਰ ਵੱਲੋਂ ਕੱਢੇ ਗਏ 11 ਕਰੋੜ ਰੁਪਏ ਦੇ ਦੀਵਾਲੀ ਬੰਪਰ ਲਾਟਰੀ ਇਨਾਮ ਦੇ ਜੇਤੂ ਨੇ ਆਪਣੀ ਜਿੱਤ ਤੋਂ ਬਾਅਦ ਇਕ ਬੇਮਿਸਾਲ ਦਰਿਆਦਿਲੀ ਦਿਖਾਈ ਹੈ, ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇਨਾਮ ਜੇਤੂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਭ ਤੋਂ ਚੰਗੇ ਦੋਸਤ, ਜਿਸ ਨੂੰ ਉਹ ਮੁਕੇਸ਼ ਭਾਈ ਕਹਿੰਦੇ ਹਨ, ਦੀਆਂ ਦੋ ਬੇਟੀਆਂ ਨੂੰ ਵਿਆਹ ਦੇ ਤੋਹਫ਼ੇ ਵਜੋਂ ਇਕ ਕਰੋੜ ਰੁਪਏ ਦਾਨ ਕਰੇਗਾ। ਜੇਤੂ ਮੁਤਾਬਕ, ਉਹ ਬੇਟੀਆਂ ਨੂੰ ਆਪਣੇ ਵਲੋਂ 50-50 ਲੱਖ ਰੁਪਏ ਦੇਵੇਗਾ।
ਇਹ ਵੀ ਪੜ੍ਹੋ : ''ਹਰ ਰੋਜ਼ ਮਿਲ ਰਹੀ ਐ ਸਜ਼ਾ !'', ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚੇ ਇਕਲੌਤੇ ਵਿਅਕਤੀ ਦਾ ਝਲਕਿਆ ਦਰਦ
ਦੋਸਤੀ 17-18 ਸਾਲ ਪੁਰਾਣੀ, ਮੁਸੀਬਤ 'ਚ ਦਿੱਤਾ ਸਾਥ
ਲਾਟਰੀ ਜੇਤੂ ਨੇ ਦੱਸਿਆ ਕਿ ਉਸ ਦੀ ਅਤੇ ਮੁਕੇਸ਼ ਜੀ ਦੀ ਦੋਸਤੀ ਲਗਭਗ 17 ਤੋਂ 18 ਸਾਲ ਪੁਰਾਣੀ ਹੈ। ਜੇਤੂ ਦੇ ਕਹਿਣ ਮੁਤਾਬਕ, ਉਹ ਹਰ ਸੁੱਖ ਦੁੱਖ 'ਚ ਦੋਵੇਂ ਇਕੱਠੇ ਰਹਿੰਦੇ ਹਨ ਅਤੇ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਮੁਕੇਸ਼ ਜੀ ਉਸ ਤੋਂ ਪਹਿਲਾਂ ਖੜ੍ਹੇ ਮਿਲਦੇ ਹਨ।
ਜੇਤੂ ਨੇ ਇਹ ਵੀ ਦੱਸਿਆ ਕਿ ਉਸ ਦੀ ਖ਼ੁਦ ਦੀ ਕੋਈ ਬੇਟੀ ਨਹੀਂ ਹੈ ਅਤੇ ਉਸਦੀ ਮਾਂ ਬਚਪਨ 'ਚ ਹੀ ਖ਼ਤਮ ਹੋ ਗਈ ਸੀ, ਜਿਸ ਕਾਰਨ ਉਸ ਨੇ ਕਦੇ ਮਾਂ ਦਾ ਚਿਹਰਾ ਨਹੀਂ ਦੇਖਿਆ। ਉਸ ਨੇ ਆਪਣਾ ਬਚਪਨ ਗਰੀਬੀ 'ਚ ਬਿਤਾਇਆ। ਰੇਹੜੀ ਲਗਾ ਕੇ ਗੁਜ਼ਾਰਾ ਕੀਤਾ, ਇਸ ਲਈ ਉਹ ਜਾਣਦਾ ਹੈ ਕਿ ਮਾਂ ਅਤੇ ਭੈਣ/ਬੇਟੀ ਦਾ ਦੁੱਖ ਕਿੰਨਾ ਹੁੰਦਾ ਹੈ।
ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ
ਉਧਾਰ ਲੈ ਕੇ ਖਰੀਦੀ ਸੀ ਟਿਕਟ
ਇਸ ਵੱਡੀ ਜਿੱਤ ਨਾਲ ਜੁੜੀ ਇਕ ਹੋਰ ਅਹਿਮ ਗੱਲ ਇਹ ਹੈ ਕਿ ਜੇਤੂ ਨੇ ਇਹ ਟਿਕਟਾਂ ਉਧਾਰ ਲੈ ਕੇ ਖਰੀਦੀਆਂ ਸਨ। ਉਹ ਆਪਣੇ ਦੋਸਤ ਮੁਕੇਸ਼ ਜੀ ਨਾਲ ਮੋਗਾ ਘੁੰਮਣ ਆਇਆ ਸੀ, ਜਿੱਥੇ ਉਸ ਨੇ ਮੁਕੇਸ਼ ਜੀ ਤੋਂ ਉਧਾਰ ਲੈ ਕੇ 2 ਟਿਕਟਾਂ ਖਰੀਦੀਆਂ ਸਨ- ਇਕ ਆਪਣੇ ਨਾਮ 'ਤੇ ਅਤੇ ਦੂਜੀ ਆਪਣੀ ਪਤਨੀ ਦੇ ਨਾਮ 'ਤੇ। ਜੇਤੂ ਦੀ ਪਤਨੀ ਵਾਲੀ ਟਿਕਟ 'ਤੇ ਵੀ 1000 ਰੁਪਏ ਦਾ ਇਨਾਮ ਨਿਕਲਿਆ ਸੀ, ਜਿਸ ਨਾਲ ਜੇਤੂ ਨੇ ਤੁਰੰਤ ਮੁਕੇਸ਼ ਜੀ ਦਾ ਉਧਾਰ ਵਾਪਸ ਕਰ ਦਿੱਤਾ। ਸ਼ੁਰੂਆਤ 'ਚ, ਜਦੋਂ ਰਾਜਸਥਾਨ ਅੰਦਰ ਇਹ ਖ਼ਬਰ ਚੱਲੀ ਕਿ ਅਮਿਤ (Amit) ਨੂੰ 11 ਕਰੋੜ ਦਾ ਇਨਾਮ ਨਿਕਲਿਆ ਹੈ, ਤਾਂ ਲੋਕਾਂ ਨੇ ਉਸ ਦੀ ਗੱਲ 'ਤੇ ਯਕੀਨ ਨਹੀਂ ਕੀਤਾ ਅਤੇ ਇਸ ਨੂੰ ਅਫਵਾਹ ਸਮਝਿਆ। ਜੇਤੂ ਨੇ ਕਿਹਾ ਕਿ ਜਦੋਂ ਕੋਈ ਮੁਸੀਬਤਾਂ ਭਰੀ ਜ਼ਿੰਦਗੀ 'ਚੋਂ ਨਿਕਲਿਆ ਹੋਵੇ, ਤਾਂ ਲੋਕਾਂ ਨੂੰ ਭਰੋਸਾ ਨਹੀਂ ਹੁੰਦਾ। ਜੇਤੂ ਦੇ ਘਰ ਵਾਲਿਆਂ ਨੂੰ ਵੀ ਲੰਬੇ ਸੰਘਰਸ਼ ਤੋਂ ਬਾਅਦ ਲੱਗੀ ਇਸ ਲਾਟਰੀ ਦੀ ਖੁਸ਼ੀ ਹੈ। ਜੇਤੂ ਨੇ ਕਿਹਾ ਕਿ ਇਹ ਜਿੱਤ ਉਸ ਦੇ ਬੱਚਿਆਂ ਦੀ ਤਕਦੀਰ ਅਤੇ ਐਜੂਕੇਸ਼ਨ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ 31 ਅਕਤੂਬਰ ਨੂੰ ਡਰਾਅ ਨਿਕਲਣ ਤੋਂ ਬਾਅਦ ਰਤਨ ਲਾਟਰੀ ਕਾਊਂਟਰ ਦੇ ਮਾਲਕ ਉਮੇਸ਼ ਕੁਮਾਰ ਅਤੇ ਮੈਨੇਜਰ ਕਰਨ ਕੁਮਾਰ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਇਸ ਟਿਕਟ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। ਕਈ ਕੋਸ਼ਿਸ਼ਾਂ ਤੋਂ ਬਾਅਦ ਅੰਤ ਵਿੱਚ ਜੇਤੂ ਦਾ ਪਤਾ ਲੱਗ ਗਿਆ। ਉਹ ਆਪਣੀ ਟਿਕਟ ਲੈ ਕੇ ਅੱਜ ਦੁਪਹਿਰੇ ਬਠਿੰਡਾ ਪੁੱਜ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੌਸ਼ਾਂਬੀ 'ਚ ਪਾਬੰਦੀਸ਼ੁਦਾ ਮਾਸ ਸਮੇਤ ਤਸਕਰ ਗ੍ਰਿਫ਼ਤਾਰ
NEXT STORY