ਨੈਸ਼ਨਲ ਡੈਸਕ- ਵਿਆਹਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਖ਼ਾਸ ਮੌਕੇ 'ਤੇ ਜ਼ਿਆਦਾਤਰ ਲੋਕ ਬਾਰਾਤ ਜਾਂ ਲਾੜੇ ਦੇ ਸੁਆਗਤ ਲਈ ਨਵੇਂ ਨੋਟਾਂ ਦਾ ਹਾਰ ਬਣਵਾਉਣਾ ਪਸੰਦ ਕਰਦੇ ਹਨ। ਭਾਵੇਂ ਸ਼ਗਨ ਦੇਣਾ ਹੋਵੇ ਜਾਂ ਹਾਰ ਬਣਾਉਣਾ ਹੋਵੇ, ਲੋਕ ਪੁਰਾਣੇ ਜਾਂ ਫਟੇ ਨੋਟਾਂ ਦੀ ਬਜਾਏ ਨਵੇਂ ਨੋਟਾਂ ਦੀ ਗੱਠੀ ਲੈਣਾ ਚਾਹੁੰਦੇ ਹਨ। ਜੇ ਤੁਸੀਂ ਵੀ 10, 20, ਜਾਂ 50 ਰੁਪਏ ਦੇ ਨਵੇਂ ਨੋਟ ਲੈਣੇ ਚਾਹੁੰਦੇ ਹੋ, ਤਾਂ ਹੁਣ ਤੁਹਾਨੂੰ ਕਿਸੇ ਤੋਂ ਸਿਫ਼ਾਰਿਸ਼ ਕਰਵਾਉਣ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ : 1 ਕਰੋੜ ਦੀ ਲਾਟਰੀ ਜਿੱਤਣ ਵਾਲੇ ਸ਼ਖ਼ਸ ਦੀ ਮੌਤ
ਬੈਂਕ ਨੇ ਦੱਸਿਆ ਆਸਾਨ ਤਰੀਕਾ
ਹੁਣ ਜੇਕਰ ਤੁਸੀਂ ਨਵੇਂ ਨੋਟ ਲੈਣੇ ਹਨ ਤਾਂ ਤੁਹਾਨੂੰ ਕਿਸੇ ਦੀ ਸਿਫਾਰਿਸ਼ ਪਵਾਉਣ ਜਾਂ ਗੇੜੇ ਮਾਰਨ ਦੀ ਲੋੜ ਨਹੀਂ ਹੈ। ਨਵੇਂ ਨੋਟ ਲੈਣ ਲਈ ਤੁਸੀਂ ਸਿੱਧੇ ਬੈਂਕ ਦੇ ਕਾਊਂਟਰ 'ਤੇ ਜਾ ਸਕਦੇ ਹੋ। ਇਕ ਬੈਂਕ ਕਰਮਚਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਵੇਂ ਨੋਟ ਪ੍ਰਾਪਤ ਕਰਨ ਲਈ ਤੁਹਾਨੂੰ ਕੋਈ ਵਾਧੂ ਚਾਰਜ (Extra Charge) ਨਹੀਂ ਦੇਣਾ ਪੈਂਦਾ।
ਇਹ ਵੀ ਪੜ੍ਹੋ : 5 ਤੇ 24 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਬੈਂਕ ਰਹਿਣਗੇ ਬੰਦ
ਨਵੇਂ ਨੋਟ ਲੈਣ ਲਈ ਤੁਸੀਂ ਬੈਂਕ 'ਚ ਜਾ ਕੇ ਕੈਸ਼ ਜਾਂ ਚੈੱਕ ਦੋਵੇਂ ਤਰੀਕਿਆਂ ਰਾਹੀਂ ਨਵੇਂ ਨੋ ਹਾਸਲ ਕਰ ਸਕਦੇ ਹੋ। ਇਹ ਵੀ ਧਿਆਨ 'ਚ ਰੱਖੋ ਕਿ ਜੇਕਰ ਕਈ ਵਾਰ ਬੈਂਕ 'ਚ ਨਵੇਂ ਨੋਟ ਮੌਜੂਦ ਨਹੀਂ ਹੁੰਦੇ ਹਨ, ਤਾਂ ਤੁਸੀਂ ਬੈਂਕ ਜਾ ਕੇ ਨੋਟਾਂ ਦੀ ਬੁਕਿੰਗ ਵੀ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਵਿਆਹ ਦੇ ਸ਼ਗਨ ਲਈ ਆਸਾਨੀ ਨਾਲ 10 ਰੁਪਏ, 20 ਰੁਪਏ ਜਾਂ 50 ਰੁਪਏ ਦੇ ਨਵੇਂ ਨੋਟਾਂ ਦੀਆਂ ਗੱਠੀਆਂ ਪ੍ਰਾਪਤ ਕਰ ਸਕਦੇ ਹੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਅਜਿਹੇ ਸ਼ਬਦ ਕਿਸੇ...', PM ਮੋਦੀ ਦੀ "ਕੱਟਾ" ਟਿੱਪਣੀ 'ਤੇ ਤੇਜਸਵੀ ਯਾਦਵ ਦੀ ਤਿੱਖੀ ਪ੍ਰਤੀਕਿਰਿਆ
NEXT STORY