ਐਂਟਰਟੇਨਮੈਂਟ ਡੈਸਕ - 'ਪੁਸ਼ਪਾ' ਫੇਮ ਅੱਲੂ ਅਰਜੁਨ ਨੇ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਪਰਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਹੁਣ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਬੁਲਾਈ ਹੈ, ਜਿਸ 'ਚ ਉਨ੍ਹਾਂ ਨੇ ਸੰਧਿਆ ਥੀਏਟਰ 'ਚ ਵਾਪਰੀ ਘਟਨਾ 'ਤੇ ਆਪਣਾ ਪੱਖ ਰੱਖਿਆ ਹੈ ਅਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮੀਡੀਆ ਦੇ ਪਿਆਰ ਲਈ ਧੰਨਵਾਦ ਵੀ ਕੀਤਾ।
ਅੱਲੂ ਅਰਜੁਨ ਨੇ ਇਹ ਗੱਲ ਕਹੀ
ਅੱਲੂ ਅਰਜੁਨ ਨੇ ਕਿਹਾ ਕਿ, '' ਮੈਂ ਪਰਿਵਾਰ ਤੋਂ ਮੁਆਫੀ ਮੰਗਦਾ ਹੈ। ਇਹ ਸਭ ਇੱਕ ਹਾਦਸਾ ਸੀ। ਮੈਂ ਆਪਣੇ ਪਰਿਵਾਰ ਨਾਲ ਫ਼ਿਲਮ ਦੇਖਣ ਲਈ ਸਿਨੇਮਾ ਹਾਲ ਗਿਆ ਸੀ ਅਤੇ ਇਹ ਹਾਦਸਾ ਵਾਪਰ ਗਿਆ। ਮੈਂ ਆਪਣੇ ਪਰਿਵਾਰ ਨਾਲ ਸਿਰਫ਼ ਫ਼ਿਲਮ ਦੇਖਣ ਲਈ ਥੀਏਟਰ ਗਿਆ ਸੀ। ਇਹ ਘਟਨਾ ਬਾਹਰ ਵਾਪਰੀ। ਇਸ ਘਟਨਾ ਦਾ ਮੇਰੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਮੈਂ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਹਾਂ, ਮੈਂ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਾਂਗਾ।''
ਮੈਂ 20 ਸਾਲਾਂ ਤੋਂ ਥੀਏਟਰ ਜਾ ਰਿਹਾ ਹਾਂ
ਅੱਲੂ ਅਰਜੁਨ ਨੇ ਫਿਰ ਕਿਹਾ ਕਿ ਉਹ ਪਿਛਲੇ 20 ਸਾਲਾਂ 'ਚ 30 ਤੋਂ ਵੱਧ ਵਾਰ ਉਸ ਸਿਨੇਮਾ ਹਾਲ ਦਾ ਦੌਰਾ ਕਰ ਚੁੱਕੇ ਹਨ। ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ। ਇਹ ਬਿਲਕੁਲ ਬਦਕਿਸਮਤੀ ਨਾਲ ਹੋਇਆ ਹੈ। ਮੈਨੂੰ ਇਸ ਘਟਨਾ ਦਾ ਬਹੁਤ ਦੁੱਖ ਹੈ।
ਅੱਲੂ ਅਰਜੁਨ ਦੇ ਪਿਤਾ ਨੇ ਕਹੀ
ਅੱਲੂ ਅਰਜੁਨ ਦੇ ਪਿਤਾ ਅੱਲੂ ਅਰਾਵਿੰਦ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ, ਮੈਂ ਪੂਰੇ ਮੀਡੀਆ ਦਾ ਧੰਨਵਾਦ ਕਰਦਾ ਹਾਂ, ਜੋ ਬੰਨੀ (ਅੱਲੂ ਅਰਜੁਨ) ਦੀ ਫ਼ਿਲਮ ਦਾ ਸਮਰਥਨ ਕਰ ਰਹੇ ਹਨ। ਨਾਲ ਹੀ ਤੁਸੀਂ ਉਸ ਦੀ ਕੱਲ੍ਹ ਦੀ ਘਟਨਾ ਦਾ ਵੀ ਸਮਰਥਨ ਕਰ ਰਹੇ ਹੋ।
ਸ਼ੰਭੂ ਬਾਰਡਰ 'ਤੇ ਵਿਗੜਿਆ ਮਾਹੌਲ, ਕਿਸਾਨਾਂ 'ਤੇ ਦਾਗੇ ਗਏ ਹੰਝੂ ਗੈਸ ਦੇ ਗੋਲੇ, ਇੰਟਰਨੈੱਟ ਬੈਨ
NEXT STORY