ਹਾਪੁੜ- ਉੱਤਰ ਪ੍ਰਦੇਸ਼ ਦੇ ਹਾਪੁੜ 'ਚ ਇਕ ਮੁੰਡੇ ਦੇ ਅੰਤਿਮ ਸੰਸਕਾਰ ਦੌਰਾਨ ਚਿਖਾ 'ਚੋਂ ਮਨੁੱਖੀ ਖੋਪੜੀ ਦਾ ਹਿੱਸਾ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਇਹ ਘਟਨਾ ਹਾਪੁੜ ਦੇਹਾਤ ਥਾਣਾ ਖੇਤਰ 'ਚ ਵਾਪਰੀ। ਉਨ੍ਹਾਂ ਦੱਸਿਆ ਕ ਸੋਟਾਵਾਲੀ ਵਾਸੀ 16 ਸਾਲਾ ਵਿਦਿਆਰਥੀ ਸ਼ੁਭਾਂਸ਼ੂ ਦੀ ਲੰਬੀ ਬੀਮਾਰੀ ਮਗਰੋਂ ਮੇਰਠ ਦੇ ਨਿੱਜੀ ਹਸਪਤਾਲ 'ਚ ਮੌਤ ਹੋ ਗਈ, ਜਿਸ ਦਾ ਐਤਵਾਰ ਨੂੰ ਲੋਧਪੁਰ ਪਿੰਡ ਦੇ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਪਰਿਵਾਰ ਵਾਲਿਆਂ ਨੇ ਬਾਅਦ 'ਚ ਚਿਤਾ 'ਤੇ ਦੁਬਾਰਾ ਜਾ ਕੇ ਦੇਖਿਆ ਤਾਂ ਖੋਪੜੀ ਦਾ ਇਕ ਹਿੱਸਾ ਗਾਇਬ ਸੀ। ਜਾਂਚ ਦੌਰਾਨ ਸੀਸੀਟੀਵੀ ਫੁਟੇਜ 'ਚ ਤਿੰਨ ਲੋਕਾਂ ਨੂੰ ਮੋਪੇਡ ਤੋਂ ਜਾਂਦੇ ਹੋਏ ਦੇਖਿਆ ਗਿਆ। ਥਾਣਾ ਇੰਚਾਰਜ ਨੀਰਜ ਕੁਮਾਰ ਨੇ ਦੱਸਿਆ ਕਿ ਫੁਟੇਜ ਦੇ ਆਧਾਰ 'ਤੇ ਮੁੱਖ ਦੋਸ਼ੀ ਅਮਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ 'ਚ ਸਾਹਮਣੇ ਆਇਆ ਕਿ ਉਹ ਇਕਤਰਫ਼ਾ ਪਿਆਰ 'ਚ ਸੀ ਅਤੇ ਤੰਤਰ-ਮੰਤਰ ਰਾਹੀਂ ਔਰਤ ਅਤੇ ਉਸ ਦੇ ਪਰਿਵਾਰ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਪੁਲਸ ਅਨੁਸਾਰ, ਇਕ ਤਾਂਤਰਿਕ ਅਵਧੇਸ਼ ਸ਼ਰਮਾ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਸ ਕੋਲੋਂ ਕਈ ਲੋਕਾਂ ਦੀਆਂ ਤਸਵੀਰਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫੌਜ ਨੂੰ ਮਿਲਣਗੇ 5 ਮੋਬਾਈਲ ਇਲੈਕਟ੍ਰਾਨਿਕ ਸਿਸਟਮ, BEL ਨਾਲ 1,476 ਕਰੋੜ ਦਾ ਰੱਖਿਆ ਸੌਦਾ
NEXT STORY