ਗੁਰੂਗ੍ਰਾਮ : ਗੁਰੂਗ੍ਰਾਮ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੇਡੀਓ ਜੌਕੀ ਸਿਮਰਨ ਸਿੰਘ ਦੀ ਮੌਤ ਖ਼ੁਦਕੁਸ਼ੀ ਦਾ ਮਾਮਲਾ ਹੈ ਅਤੇ ਅਗਲੇਰੀ ਜਾਂਚ ਬੰਦ ਕਰ ਦਿੱਤੀ ਗਈ ਹੈ। ਪ੍ਰਸਿੱਧ ਸੋਸ਼ਲ ਮੀਡੀਆ ਇੰਫਲੁਏਂਸਰ ਦੇ ਪਰਿਵਾਰ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਅਤੇ ਨਾ ਹੀ ਕੋਈ ਸ਼ੱਕ ਜਤਾਇਆ ਹੈ।
ਹਾਲਾਂਕਿ, ਉਸਦੇ ਪ੍ਰਸ਼ੰਸਕ ਹੋਣ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਨੇ ਪੁਲਸ ਖੋਜਾਂ 'ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇੰਸਟਾਗ੍ਰਾਮ 'ਤੇ ਉਸਦੀ ਮੌਤ ਨੂੰ 'ਕਤਲ' ਦੱਸਿਆ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਬੰਦ ਕਰ ਦਿੱਤੀ ਗਈ ਹੈ।
ਪੋਸਟਮਾਰਟਮ ਰਿਪੋਰਟ 'ਚ ਹੋਈ ਫਾਂਸੀ ਦੀ ਪੁਸ਼ਟੀ
ਇਕ ਸੀਨੀਅਰ ਜਾਂਚ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ 'ਫਾਂਸੀ' ਦੱਸਿਆ ਗਿਆ ਹੈ ਅਤੇ ਇਹ ਸਿਰਫ ਖੁਦਕੁਸ਼ੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੇ ਕਿਸੇ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ, ਇਸ ਲਈ ਸ਼ੱਕ ਦਾ ਕੋਈ ਕਾਰਨ ਨਹੀਂ ਹੈ।
ਇਹ ਵੀ ਪੜ੍ਹੋ : ਦਿੱਲੀ ਯੂਨੀਵਰਸਿਟੀ ਦੀ ਕੰਟੀਨ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ
ਗੁਰੂਗ੍ਰਾਮ ਦੇ ਸੈਕਟਰ 47 ਤੋਂ ਮਿਲੀ ਸੀ ਲਾਸ਼
ਇਸ 'ਤੇ ਟਿੱਪਣੀ ਕਰਦੇ ਹੋਏ ਸੋਸ਼ਲ ਮੀਡੀਆ ਯੂਜ਼ਰਸ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਉਸ ਦਾ ਕਤਲ ਹੋ ਸਕਦਾ ਹੈ। ਸਿਮਰਨ ਸਿੰਘ ਦੀ ਲਾਸ਼ ਬੁੱਧਵਾਰ ਰਾਤ ਗੁਰੂਗ੍ਰਾਮ ਦੇ ਸੈਕਟਰ 47 ਵਿਚ ਕਿਰਾਏ ਦੇ ਮਕਾਨ ਦੇ ਇਕ ਕਮਰੇ ਵਿਚ ਲਟਕਦੀ ਮਿਲੀ ਸੀ। ਸਿਮਰਨ ਮੂਲ ਰੂਪ ਤੋਂ ਜੰਮੂ ਦੀ ਰਹਿਣ ਵਾਲੀ ਸੀ। ਉਹ ਗੁਰੂਗ੍ਰਾਮ ਵਿਚ ਆਪਣੇ ਦੋਸਤ ਨਾਲ ਕਿਰਾਏ ਦੇ ਫਲੈਟ ਵਿਚ ਰਹਿੰਦੀ ਸੀ। ਉਹ ਪਹਿਲਾਂ ਰੇਡੀਓ ਜੌਕੀ ਰਹਿ ਚੁੱਕੀ ਹੈ। ਇੰਸਟਾਗ੍ਰਾਮ 'ਤੇ ਸਿਮਰਨ ਦੇ 6 ਲੱਖ ਤੋਂ ਵੱਧ ਫਾਲੋਅਰਜ਼ ਸਨ। ਸਿਮਰਨ ਨੇ ਫ੍ਰੀਲਾਂਸ ਕੰਮ ਰਾਹੀਂ ਆਪਣੀ ਪਛਾਣ ਬਣਾਈ ਸੀ।
'ਕੁਝ ਸਮੇਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ ਸਿਮਰਨ'
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਮਰਨ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਪਰਿਵਾਰਕ ਮੈਂਬਰਾਂ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਫਿਲਹਾਲ ਇਸ ਸਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਪਰਿਵਾਰ ਨੇ ਨਾ ਤਾਂ ਕਿਸੇ 'ਤੇ ਦੋਸ਼ ਲਗਾਇਆ ਹੈ ਅਤੇ ਨਾ ਹੀ ਕਿਸੇ ਖਿਲਾਫ ਕੋਈ ਸ਼ਿਕਾਇਤ ਦਿੱਤੀ ਹੈ। ਪੁਲਸ ਨੂੰ ਸਿਮਰਨ ਦੇ ਫਲੈਟ ਤੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਯੂਨੀਵਰਸਿਟੀ ਦੀ ਕੰਟੀਨ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ
NEXT STORY