ਸੁਲਤਾਨਪੁਰ (ਉੱਤਰ ਪ੍ਰਦੇਸ਼) - ਭਾਰਤੀ ਹਵਾਈ ਫੌਜ ਦਾ 2 ਦਿਨਾਂ ਅਭਿਆਸ ਬੁੱਧਵਾਰ ਪੂਰਵਾਂਚਲ ਐਕਸਪ੍ਰੈਸਵੇਅ ਦੀ ਐਮਰਜੈਂਸੀ ਹਵਾਈ ਪੱਟੀ ’ਤੇ ਸ਼ੁਰੂ ਹੋਇਆ। ਅਭਿਆਸ ਦੌਰਾਨ ਰਾਫੇਲ, ਸੁਖੋਈ-30 , ਮਿਰਾਜ ਜਹਾਜ਼ ਤੇ ਹੋਰ ਫੌਜੀ ਜਹਾਜ਼ਾਂ ਨੇ ਵੱਖ-ਵੱਖ ਤਕਨੀਕੀ ਅਭਿਆਸ ਕੀਤੇ। ਇਨ੍ਹਾਂ ’ਚ ‘ਟੱਚ ਐਂਡ ਗੋ’ ਅਭਿਆਸ ਸ਼ਾਮਲ ਸੀ। ਜੈਗੁਆਰ ਤੇ ਮਿਰਾਜ ਜਹਾਜ਼ਾਂ ਨੇ ‘ਟੇਕ-ਆਫ’ ਤੇ ਲੈਂਡਿੰਗ ਵੀ ਕੀਤੀ। ਪੂਰੇ ਖੇਤਰ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਅਧਿਕਾਰੀਆਂ ਅਨੁਸਾਰ ਇਹ ਅਭਿਆਸ ਐਕਸਪ੍ਰੈਸਵੇਅ ਦੇ ਅਰਵਲ-ਕੀਰੀ ਕਰਵਟ ਹਿੱਸੇ ’'ਤੇ ਸਥਿਤ 3.2 ਕਿਲੋਮੀਟਰ ਲੰਬੀ ਅਾਰਜ਼ੀ ਹਵਾਈ ਪੱਟੀ ’ਤੇ ਕੀਤਾ ਗਿਆ ਜਿਸ ਦੀ ਵਰਤੋਂ ਐਮਰਜੈਂਸੀ ਵਰਗੀ ਹਾਲਤ ’ਚ ਇਕ ਬਦਲਵੀਂ ਹਵਾਈ ਪੱਟੜੀ ਵਜੋਂ ਕੀਤੀ ਜਾ ਸਕਦੀ ਹੈ। ਅਭਿਆਸ ਦੌਰਾਨ ਜਹਾਜ਼ਾਂ ਦੇ ਸੰਚਾਲਨ ਦਾ ਪ੍ਰਬੰਧਨ ਕਰਨ ਲਈ ਇਕ ਆਰਜ਼ੀ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ ਵੀ ਲਾਈ ਗਈ। ਹਵਾਈ ਫੌਜ ਦੇ ਸੀ-295 ਟ੍ਰਾਂਸਪੋਰਟ ਜਹਾਜ਼ ਤੇ ਜੈਗੁਆਰ, ਰਾਫੇਲ, ਸੁਖੋਈ-30 ਅਤੇ ਮਿਰਾਜ ਲੜਾਕੂ ਜਹਾਜ਼ਾਂ ਨੇ ਇਸ ਅਭਿਆਸ ’ਚ ਹਿੱਸਾ ਲਿਆ।ਅਭਿਆਸ ਵੀਰਵਾਰ ਵੀ ਹੋਵੇਗਾ।
ਸ਼ਰਮਨਾਕ ਘਟਨਾ: ਹੋਮਸਟੇਅ 'ਚ ਅਮਰੀਕੀ ਮਹਿਲਾ ਨਾਲ ਜਬਰ-ਜ਼ਨਾਹ
NEXT STORY