ਨੈਸ਼ਨਲ ਡੈਸਕ : ਦਿੱਲੀ ਸਥਿਤ ਝਾਰਖੰਡ ਭਵਨ ਵਿੱਚ ਲਿਫਟ ਖਰਾਬ ਹੋਣ ਕਾਰਨ ਉਸ ਸਮੇਂ ਦਫ਼ੜਾ-ਦਫ਼ੜੀ ਮਚ ਗਈ, ਜਦੋਂ ਉਸ ਦੇ ਅੰਦਰ 6 ਲੋਕ ਫਸ ਗਏ। ਜ਼ਿਆਦਾ ਸਮੇਂ ਵਿਚ ਲਿਫਟ ਦੇ ਅੰਦਰ ਫਸੇ ਰਹਿਣ ਕਾਰਨ ਉਕਤ ਲੋਕ ਬੀਮਾਰ ਹੋ ਗਏ ਅਤੇ ਬੇਹੋਸ਼ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...
ਦੱਸ ਦੇਈਏ ਕਿ ਝਾਰਖੰਡ ਭਵਨ ਦੀ ਲਿਫਟ 'ਚ ਫਸੇ ਲੋਕ ਸਾਬਕਾ ਸੰਸਦ ਮੈਂਬਰ ਘੁਰਨ ਰਾਮ ਦੇ ਪਰਿਵਾਰਕ ਮੈਂਬਰ ਸਨ। ਜਿਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਇਲਾਜ ਲਈ ਵਸੰਤ ਵਿਹਾਰ ਦੇ ਹੋਲੀ ਏਂਜਲਸ ਹਸਪਤਾਲ ਲਿਜਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਸੰਸਦ ਮੈਂਬਰ ਘੁਰਨ ਰਾਮ ਦੇ ਪਰਿਵਾਰਕ ਮੈਂਬਰ ਦਿੱਲੀ ਦੇ ਝਾਰਖੰਡ ਭਵਨ ਵਿੱਚ ਰਹਿ ਰਹੇ ਸਨ। ਇਸ ਦੌਰਾਨ ਬੁੱਧਵਾਰ ਨੂੰ ਅਚਾਨਕ ਲਿਫਟ ਖਰਾਬ ਹੋ ਗਈ ਅਤੇ ਉਹ ਅੰਦਰ ਫਸ ਗਏ। ਜਿਵੇਂ ਹੀ ਸਾਬਕਾ ਸੰਸਦ ਮੈਂਬਰ ਘੁਰਨ ਰਾਮ ਨੂੰ ਪਰਿਵਾਰ ਦੇ ਲਿਫਟ ਵਿੱਚ ਫਸਣ ਬਾਰੇ ਪਤਾ ਲੱਗਾ, ਉਹ ਗੁੱਸੇ ਵਿੱਚ ਆ ਗਏ ਅਤੇ ਝਾਰਖੰਡ ਭਵਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਭਾਰਤੀ ਪਾਇਲਟ ਨੇ ਮਸੀਹਾ ਬਣ ਬਚਾਈ 174 ਯਾਤਰੀਆਂ ਦੀ ਜਾਨ ! PM ਮੋਦੀ ਨੇ ਕਿਹਾ- 'Hero'
ਇਸ ਮਾਮਲੇ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਸਾਬਕਾ ਸੰਸਦ ਮੈਂਬਰ ਘੁਰਨ ਰਾਮ ਦੇ ਪਰਿਵਾਰ ਦਾ ਇੱਕ ਮੈਂਬਰ ਅਜੇ ਵੀ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਬਾਕੀ ਮੈਂਬਰਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਝਾਰਖੰਡ ਭਵਨ ਵਿੱਚ ਲਿਫਟ ਦੇ ਰੱਖ-ਰਖਾਅ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ : ਬਠਿੰਡਾ 'ਚ ਵੱਡੀ ਵਾਰਦਾਤ : ਆਸ਼ਕ ਨਾਲ ਮਿਲ ਪਤਨੀ ਨੇ ਕਰ 'ਤਾ ਪਤੀ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਮੋਦੀ ਨੇ ਸਾਬਕਾ ਰਾਸ਼ਟਰਪਤੀ ਕੋਵਿੰਦ ਨੂੰ ਜਨਮ ਦਿਨ ਦੀ ਵਧਾਈ ਦਿੱਤੀ
NEXT STORY