ਨਵੀਂ ਦਿੱਲੀ— ਅਟਰਾਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਰਾਫੇਲ ਦਸਤਾਵੇਜ਼ ਰੱਖਿਆ ਮੰਤਰਾਲੇ ਤੋਂ ਚੋਰੀ ਨਹੀਂ ਹੋਏ ਸਨ। ਸੁਪਰੀਮ ਕੋਰਟ 'ਚ ਪੇਸ਼ ਉਨ੍ਹਾਂ ਦੀ ਦਲੀਲ ਦਾ ਮਤਲਬ ਸੀ ਕਿ ਪਟੀਸ਼ਨਕਰਤਾਵਾਂ ਨੇ ਅਸਲੀ ਦਸਤਾਵੇਜ਼ ਦੀਆਂ ਫੋਟੋਕਾਪੀਆਂ ਦੀ ਵਰਤੋਂ ਕੀਤੀ ਹੈ। ਦਸਤਾਵੇਜ਼ ਚੋਰੀ ਹੋਣ ਦੀ ਉਨ੍ਹਾਂ ਦੀ ਟਿੱਪਣੀ ਕਾਰਨ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਵਿਰੋਧੀ ਦਲ ਸਰਕਾਰ ਨੂੰ ਘੇਰ ਰਹੇ ਹਨ ਅਤੇ ਅਪਰਾਧਕ ਜਾਂਚ ਦੀ ਮੰਗ ਕਰ ਰਹੇ ਹਨ। ਸੁਪਰੀਮ ਕੋਰਟ 'ਚ ਕਹੀ ਆਪਣੀ ਗੱਲ 'ਤੇ ਸਫ਼ਾਈ ਦਿੰਦੇ ਹੋਏ ਵੇਣੂਗੋਪਾਲ ਬੋਲੇ, ਵਿਰੋਧੀ ਉਨ੍ਹਾਂ ਦੀ ਕੋਰਟ 'ਚ ਦਿੱਤੀ ਦਲੀਲ ਨੂੰ ਲੈ ਕੇ ਦੋਸ਼ ਲੱਗਾ ਰਿਹਾ ਹੈ, ਜੋ ਗਲਤ ਹੈ। ਫਾਈਲਾਂ ਚੋਰੀ ਹੋਣ ਸੰਬੰਧੀ ਬਿਆਨ ਪੂਰੀ ਤਰ੍ਹਾਂ ਨਾਲ ਗਲਤ ਹੈ।
ਉਨ੍ਹਾਂ ਨੇ ਕਿਹਾ,''ਯਸ਼ਵੰਤ ਸਿਨਹਾ, ਅਰੁਣ ਸ਼ੌਰੀ ਅਤੇ ਪ੍ਰਸ਼ਾਂਤ ਭੂਸ਼ਣ ਵਲੋਂ ਦਾਇਰ ਪਟੀਸ਼ਨਾਂ 'ਚ ਕੋਰਟ ਤੋਂ ਰਾਫੇਲ ਮਾਮਲੇ 'ਚ ਦਿੱਤੇ ਗਏ ਫੈਸਲੇ 'ਤੇ ਮੁੜ ਵਿਚਾਰ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਪਟੀਸ਼ਨਾਂ 'ਚ 3 ਦਸਤਾਵੇਜ਼ ਹਨ ਕਿ ਅਟਾਰਨੀ ਜਨਰਲ ਨੇ ਚੋਰੀ ਸ਼ਬਦ ਦੀ ਵਰਤੋਂ ਆਪਣਾ ਪੱਖ ਮਜ਼ਬੂਤ ਕਰਨ ਲਈ ਕੀਤੀ ਹੈ ਅਤੇ ਇਸ ਤੋਂ ਬਚਿਆ ਜਾ ਸਕਦਾ ਸੀ।
ਝਾਰਖੰਡ : ਰਾਮਗੜ੍ਹ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 10 ਲੋਕਾਂ ਦੀ ਮੌਤ
NEXT STORY