ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦਾ ਪਤਾ ਕਲਿਆਣ ਮਾਰਗ ਹੈ ਪਰ ਮੋਦੀ ਨੂੰ ਸਮਝਣਾ ਚਾਹੀਦਾ ਹੈ ਕਿ ਪਤਾ ‘ਲੋਕ ਕਲਿਆਣ’ ਰੱਖਣ ਨਾਲ ਲੋਕਾਂ ਦਾ ਭਲਾ ਨਹੀਂ ਹੁੰਦਾ ਹੈ।

ਰਾਹੁਲ ਨੇ ਟਵੀਟ ਕੀਤਾ, ‘‘ਘਰ ਦਾ ਪਤਾ ‘ਲੋਕ ਕਲਿਆਣ ਮਾਰਗ’ ਰੱਖ ਲੈਣ ਨਾਲ ਲੋਕਾਂ ਦਾ ਕਲਿਆਣ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨੇ ਸਾਢੇ 6 ਕਰੋੜ ਕਾਮਿਆਂ ਦੇ ਮੌਜੂਦਾ ਅਤੇ ਉਨ੍ਹਾਂ ਦੇ ਭਵਿੱਖ ਨੂੰ ਬਰਬਾਦ ਕਰਨ ਲਈ ‘ਮਹਿੰਗਾਈ ਵਧਾਓ, ਕਮਾਈ ਘਟਾਓ’ ਮਾਡਲ ਨੂੰ ਲਾਗੂ ਕੀਤਾ ਹੈ।’’ ਕਾਂਗਰਸ ਆਗੂ ਨੇ ਇਸ ਦੇ ਨਾਲ ਹੀ ਇਕ ਅਖ਼ਬਾਰ ਦੀ ਖ਼ਬਰ ਨਾਲ ਛਪੇ ਅੰਕੜਿਆਂ ਨੂੰ ਪੋਸਟ ਕੀਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਕਰਮਚਾਰੀ ਭਵਿੱਖ ਨਿਧੀ ਦੀ ਦਰ 40 ਸਾਲ ’ਚ ਸਭ ਤੋਂ ਹੇਠਲੇ ਪੱਧਰ ’ਤੇ ਹੈ।
ਜੈਰਾਮ ਠਾਕੁਰ ਨੇ ਕਿਹਾ- ਉਤਰਾਖੰਡ ਦੀ ਤਰਜ਼ 'ਤੇ ਹਿਮਾਚਲ 'ਚ ਵੀ ਭਾਜਪਾ ਦੀ ਸੱਤਾ ਰਹੇਗੀ ਬਰਕਰਾਰ
NEXT STORY